1 ਸ਼ਮੂਏਲ 23

ਤਾਂ ਦਾਵੀਦ ਅਤੇ ਉਸ ਦੇ ਆਦਮੀ ਕੇਲਾਹ ਨੂੰ ਗਏ ਅਤੇ ਫ਼ਲਿਸਤੀਆਂ ਨਾਲ ਲੜੇ ਅਤੇ ਉਹਨਾਂ ਦੇ ਪਸ਼ੂਆਂ ਨੂੰ ਲੈ ਆਏ। ਉਸਨੇ ਫ਼ਲਿਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕੇਲਾਹ ਦੇ ਲੋਕਾਂ ਨੂੰ ਬਚਾਇਆ।

1 Samuel 23:5 (UKJV) So David and his men went to Keilah, and fought with the Philistines, and brought away their cattle, and stroke them with a great slaughter. So David saved the inhabitants of Keilah.

3ਪਰ ਦਾਵੀਦ ਦੇ ਲੋਕਾਂ ਨੇ ਉਸ ਨੂੰ ਆਖਿਆ, “ਅਸੀਂ ਇੱਥੇ ਯਹੂਦਾਹ ਦੇ ਵਿੱਚ ਡਰ ਦੇ ਮਾਰੇ ਰਹਿ ਰਹੇ ਹਾਂ। ਫਿਰ ਜੇ ਅਸੀਂ ਜਾ ਕੇ ਕੇਲਾਹ ਵਿੱਚ ਫ਼ਲਿਸਤੀਆਂ ਦੀ ਫੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ!”

4ਇੱਕ ਵਾਰ ਫਿਰ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, ਅਤੇ ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਕੇਲਾਹ ਨੂੰ ਜਾ, ਕਿਉਂਕਿ ਮੈਂ ਫ਼ਲਿਸਤੀਆਂ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ।”

5ਤਾਂ ਦਾਵੀਦ ਅਤੇ ਉਸ ਦੇ ਆਦਮੀ ਕੇਲਾਹ ਨੂੰ ਗਏ ਅਤੇ ਫ਼ਲਿਸਤੀਆਂ ਨਾਲ ਲੜੇ ਅਤੇ ਉਹਨਾਂ ਦੇ ਪਸ਼ੂਆਂ ਨੂੰ ਲੈ ਆਏ। ਉਸਨੇ ਫ਼ਲਿਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕੇਲਾਹ ਦੇ ਲੋਕਾਂ ਨੂੰ ਬਚਾਇਆ।

6(ਹੁਣ ਅਹੀਮਲੇਕ ਦਾ ਪੁੱਤਰ ਅਬੀਯਾਥਰ ਏਫ਼ੋਦ ਆਪਣੇ ਨਾਲ ਲਿਆਇਆ ਸੀ ਜਦੋਂ ਉਹ ਕੇਲਾਹ ਵਿੱਚ ਭੱਜ ਕੇ ਦਾਵੀਦ ਕੋਲ ਆਇਆ ਸੀ।)

7ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਨੂੰ ਗਿਆ ਹੈ ਅਤੇ ਉਸ ਨੇ ਕਿਹਾ, “ਪਰਮੇਸ਼ਵਰ ਨੇ ਉਸਨੂੰ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਹੈ ਜਿਸਦੇ ਬੂਹੇ ਅਤੇ ਚਾਰ ਦੀਵਾਰੀ ਉੱਚੀ ਹੈ ਉਹ ਉਸ ਵਿੱਚ ਦਾਖਲ ਹੋ ਕੇ ਫਸ ਗਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.