1 ਸ਼ਮੂਏਲ 24

ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਯਾਹਵੇਹ ਨੇ ਤੈਨੂੰ ਗੁਫਾ ਵਿੱਚ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਕਈਆਂ ਨੇ ਮੈਨੂੰ ਤੈਨੂੰ ਮਾਰਨ ਲਈ ਕਿਹਾ, ਪਰ ਮੈਂ ਤੈਨੂੰ ਬਚਾਇਆ ਅਤੇ ਮੈਂ ਕਿਹਾ, ‘ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂਕਿ ਉਹ ਯਾਹਵੇਹ ਦਾ ਮਸਹ ਕੀਤਾ ਹੋਇਆ ਹੈ।’

1 Samuel 24:10 (UKJV) Behold, this day yours eyes have seen how that the LORD had delivered you to day into mine hand in the cave: and some bade me kill you: but mine eye spared you; and I said, I will not put forth mine hand against my lord; for he is the LORD's anointed.

8ਤਦ ਦਾਵੀਦ ਨੇ ਗੁਫਾ ਤੋਂ ਬਾਹਰ ਜਾ ਕੇ ਸ਼ਾਊਲ ਨੂੰ ਪੁਕਾਰਿਆ, ਹੇ ਮੇਰੇ ਮਹਾਰਾਜ ਪਾਤਸ਼ਾਹ! ਜਦੋਂ ਸ਼ਾਊਲ ਨੇ ਆਪਣੇ ਪਿੱਛੇ ਦੇਖਿਆ, ਤਾਂ ਦਾਵੀਦ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ।

9ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਮਨ ਲਾਉਂਦਾ ਹੈ, ਜਿਹੜੇ ਆਖਦੇ ਹਨ ‘ਦਾਵੀਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’?

10ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਯਾਹਵੇਹ ਨੇ ਤੈਨੂੰ ਗੁਫਾ ਵਿੱਚ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਕਈਆਂ ਨੇ ਮੈਨੂੰ ਤੈਨੂੰ ਮਾਰਨ ਲਈ ਕਿਹਾ, ਪਰ ਮੈਂ ਤੈਨੂੰ ਬਚਾਇਆ ਅਤੇ ਮੈਂ ਕਿਹਾ, ‘ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂਕਿ ਉਹ ਯਾਹਵੇਹ ਦਾ ਮਸਹ ਕੀਤਾ ਹੋਇਆ ਹੈ।’

11ਹੇ ਮੇਰੇ ਪਿਤਾ, ਵੇਖ ਮੇਰੇ ਹੱਥ ਵਿੱਚ ਤੇਰੇ ਆਪਣੇ ਚੋਲੇ ਦੇ ਇਸ ਟੁਕੜੇ ਨੂੰ ਵੇਖ! ਮੈਂ ਤੇਰੇ ਚੋਲੇ ਦਾ ਕੋਨਾ ਵੱਢ ਦਿੱਤਾ ਪਰ ਤੈਨੂੰ ਮਾਰਿਆ ਨਹੀਂ। ਦੇਖ ਕਿ ਮੇਰੇ ਹੱਥ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਮੈਂ ਗਲਤ ਕੰਮ ਜਾਂ ਬਗਾਵਤ ਦਾ ਦੋਸ਼ੀ ਹਾਂ। ਮੈਂ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ, ਪਰ ਤੁਸੀਂ ਮੇਰੀ ਜਾਨ ਲੈਣ ਲਈ ਮੈਨੂੰ ਸ਼ਿਕਾਰ ਬਣਾ ਰਹੇ ਹੋ।

12ਯਾਹਵੇਹ ਮੇਰੇ ਅਤੇ ਤੇਰੇ ਵਿਚਕਾਰ ਨਿਆਂ ਕਰੇ ਅਤੇ ਯਾਹਵੇਹ ਤੇਰੇ ਕੋਲੋ ਬਦਲਾ ਲਵੇ ਜੋ ਤੂੰ ਮੇਰੇ ਨਾਲ ਕੀਤੇ ਹਨ, ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਚੱਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.