1 ਸ਼ਮੂਏਲ 24

ਹੇ ਮੇਰੇ ਪਿਤਾ, ਵੇਖ ਮੇਰੇ ਹੱਥ ਵਿੱਚ ਤੇਰੇ ਆਪਣੇ ਚੋਲੇ ਦੇ ਇਸ ਟੁਕੜੇ ਨੂੰ ਵੇਖ! ਮੈਂ ਤੇਰੇ ਚੋਲੇ ਦਾ ਕੋਨਾ ਵੱਢ ਦਿੱਤਾ ਪਰ ਤੈਨੂੰ ਮਾਰਿਆ ਨਹੀਂ। ਦੇਖ ਕਿ ਮੇਰੇ ਹੱਥ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਮੈਂ ਗਲਤ ਕੰਮ ਜਾਂ ਬਗਾਵਤ ਦਾ ਦੋਸ਼ੀ ਹਾਂ। ਮੈਂ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ, ਪਰ ਤੁਸੀਂ ਮੇਰੀ ਜਾਨ ਲੈਣ ਲਈ ਮੈਨੂੰ ਸ਼ਿਕਾਰ ਬਣਾ ਰਹੇ ਹੋ।

1 Samuel 24:11 (UKJV) Moreover, my father, see, yea, see the skirt of your robe in my hand: for in that I cut off the skirt of your robe, and killed you not, know you and see that there is neither evil nor transgression in mine hand, and I have not sinned against you; yet you hunt my soul to take it.

9ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਮਨ ਲਾਉਂਦਾ ਹੈ, ਜਿਹੜੇ ਆਖਦੇ ਹਨ ‘ਦਾਵੀਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’?

10ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਯਾਹਵੇਹ ਨੇ ਤੈਨੂੰ ਗੁਫਾ ਵਿੱਚ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਕਈਆਂ ਨੇ ਮੈਨੂੰ ਤੈਨੂੰ ਮਾਰਨ ਲਈ ਕਿਹਾ, ਪਰ ਮੈਂ ਤੈਨੂੰ ਬਚਾਇਆ ਅਤੇ ਮੈਂ ਕਿਹਾ, ‘ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂਕਿ ਉਹ ਯਾਹਵੇਹ ਦਾ ਮਸਹ ਕੀਤਾ ਹੋਇਆ ਹੈ।’

11ਹੇ ਮੇਰੇ ਪਿਤਾ, ਵੇਖ ਮੇਰੇ ਹੱਥ ਵਿੱਚ ਤੇਰੇ ਆਪਣੇ ਚੋਲੇ ਦੇ ਇਸ ਟੁਕੜੇ ਨੂੰ ਵੇਖ! ਮੈਂ ਤੇਰੇ ਚੋਲੇ ਦਾ ਕੋਨਾ ਵੱਢ ਦਿੱਤਾ ਪਰ ਤੈਨੂੰ ਮਾਰਿਆ ਨਹੀਂ। ਦੇਖ ਕਿ ਮੇਰੇ ਹੱਥ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਮੈਂ ਗਲਤ ਕੰਮ ਜਾਂ ਬਗਾਵਤ ਦਾ ਦੋਸ਼ੀ ਹਾਂ। ਮੈਂ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ, ਪਰ ਤੁਸੀਂ ਮੇਰੀ ਜਾਨ ਲੈਣ ਲਈ ਮੈਨੂੰ ਸ਼ਿਕਾਰ ਬਣਾ ਰਹੇ ਹੋ।

12ਯਾਹਵੇਹ ਮੇਰੇ ਅਤੇ ਤੇਰੇ ਵਿਚਕਾਰ ਨਿਆਂ ਕਰੇ ਅਤੇ ਯਾਹਵੇਹ ਤੇਰੇ ਕੋਲੋ ਬਦਲਾ ਲਵੇ ਜੋ ਤੂੰ ਮੇਰੇ ਨਾਲ ਕੀਤੇ ਹਨ, ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਚੱਲੇਗਾ।

13ਜਿਵੇਂ ਪੁਰਾਣੀ ਕਹਾਵਤ ਹੈ, ‘ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.