7ਇਨ੍ਹਾਂ ਗੱਲਾਂ ਨਾਲ ਦਾਵੀਦ ਨੇ ਆਪਣੇ ਬੰਦਿਆਂ ਨੂੰ ਸਖ਼ਤੀ ਨਾਲ ਝਿੜਕਿਆ ਅਤੇ ਉਹਨਾਂ ਨੂੰ ਸ਼ਾਊਲ ਉੱਤੇ ਹਮਲਾ ਕਰਨ ਦੀ ਆਗਿਆ ਨਾ ਦਿੱਤੀ ਅਤੇ ਸ਼ਾਊਲ ਗੁਫ਼ਾ ਵਿੱਚੋਂ ਨਿੱਕਲ ਕੇ ਆਪਣੇ ਰਾਹ ਤੁਰ ਪਿਆ।
8ਤਦ ਦਾਵੀਦ ਨੇ ਗੁਫਾ ਤੋਂ ਬਾਹਰ ਜਾ ਕੇ ਸ਼ਾਊਲ ਨੂੰ ਪੁਕਾਰਿਆ, ਹੇ ਮੇਰੇ ਮਹਾਰਾਜ ਪਾਤਸ਼ਾਹ! ਜਦੋਂ ਸ਼ਾਊਲ ਨੇ ਆਪਣੇ ਪਿੱਛੇ ਦੇਖਿਆ, ਤਾਂ ਦਾਵੀਦ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ।
9ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਮਨ ਲਾਉਂਦਾ ਹੈ, ਜਿਹੜੇ ਆਖਦੇ ਹਨ ‘ਦਾਵੀਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’?
10ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਯਾਹਵੇਹ ਨੇ ਤੈਨੂੰ ਗੁਫਾ ਵਿੱਚ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਕਈਆਂ ਨੇ ਮੈਨੂੰ ਤੈਨੂੰ ਮਾਰਨ ਲਈ ਕਿਹਾ, ਪਰ ਮੈਂ ਤੈਨੂੰ ਬਚਾਇਆ ਅਤੇ ਮੈਂ ਕਿਹਾ, ‘ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ, ਕਿਉਂਕਿ ਉਹ ਯਾਹਵੇਹ ਦਾ ਮਸਹ ਕੀਤਾ ਹੋਇਆ ਹੈ।’
11ਹੇ ਮੇਰੇ ਪਿਤਾ, ਵੇਖ ਮੇਰੇ ਹੱਥ ਵਿੱਚ ਤੇਰੇ ਆਪਣੇ ਚੋਲੇ ਦੇ ਇਸ ਟੁਕੜੇ ਨੂੰ ਵੇਖ! ਮੈਂ ਤੇਰੇ ਚੋਲੇ ਦਾ ਕੋਨਾ ਵੱਢ ਦਿੱਤਾ ਪਰ ਤੈਨੂੰ ਮਾਰਿਆ ਨਹੀਂ। ਦੇਖ ਕਿ ਮੇਰੇ ਹੱਥ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਮੈਂ ਗਲਤ ਕੰਮ ਜਾਂ ਬਗਾਵਤ ਦਾ ਦੋਸ਼ੀ ਹਾਂ। ਮੈਂ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ, ਪਰ ਤੁਸੀਂ ਮੇਰੀ ਜਾਨ ਲੈਣ ਲਈ ਮੈਨੂੰ ਸ਼ਿਕਾਰ ਬਣਾ ਰਹੇ ਹੋ।