12ਯਾਹਵੇਹ ਮੇਰੇ ਅਤੇ ਤੇਰੇ ਵਿਚਕਾਰ ਨਿਆਂ ਕਰੇ ਅਤੇ ਯਾਹਵੇਹ ਤੇਰੇ ਕੋਲੋ ਬਦਲਾ ਲਵੇ ਜੋ ਤੂੰ ਮੇਰੇ ਨਾਲ ਕੀਤੇ ਹਨ, ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਚੱਲੇਗਾ।
13ਜਿਵੇਂ ਪੁਰਾਣੀ ਕਹਾਵਤ ਹੈ, ‘ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।’
14“ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ? ਕਿਸ ਦਾ ਪਿੱਛਾ ਕਰਨ ਲਈ ਆਇਆ ਹੈ? ਇੱਕ ਮਰੇ ਹੋਏ ਕੁੱਤੇ ਦਾ? ਜਾ ਇੱਕ ਪਿੱਸੂ ਦਾ?
15ਯਾਹਵੇਹ ਸਾਡਾ ਨਿਆਂਕਾਰ ਹੋਵੇ ਅਤੇ ਸਾਡੇ ਵਿਚਕਾਰ ਫੈਸਲਾ ਕਰੇ। ਉਹ ਮੇਰੇ ਝਗੜੇ ਨੂੰ ਨਬੇੜੇ ਅਤੇ ਇਸ ਨੂੰ ਬਰਕਰਾਰ ਰੱਖੇ; ਕੀ ਉਹ ਮੈਨੂੰ ਤੁਹਾਡੇ ਤੋਂ ਛੁਡਾ ਕੇ ਮੈਨੂੰ ਸਹੀ ਠਹਿਰਾ ਸਕਦਾ ਹੈ।”
16ਜਦੋਂ ਦਾਵੀਦ ਨੇ ਇਹ ਗੱਲਾਂ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਵੀਦ, ਕੀ ਇਹ ਤੇਰੀ ਆਵਾਜ਼ ਹੈ? ਅਤੇ ਸ਼ਾਊਲ ਉੱਚੀ-ਉੱਚੀ ਰੋਇਆ।