1 ਸ਼ਮੂਏਲ 24

ਜਦੋਂ ਦਾਵੀਦ ਨੇ ਇਹ ਗੱਲਾਂ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਵੀਦ, ਕੀ ਇਹ ਤੇਰੀ ਆਵਾਜ਼ ਹੈ? ਅਤੇ ਸ਼ਾਊਲ ਉੱਚੀ-ਉੱਚੀ ਰੋਇਆ।

1 Samuel 24:16 (UKJV) And it came to pass, when David had made an end of speaking these words unto Saul, that Saul said, Is this your voice, my son David? And Saul lifted up his voice, and wept.

14“ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ? ਕਿਸ ਦਾ ਪਿੱਛਾ ਕਰਨ ਲਈ ਆਇਆ ਹੈ? ਇੱਕ ਮਰੇ ਹੋਏ ਕੁੱਤੇ ਦਾ? ਜਾ ਇੱਕ ਪਿੱਸੂ ਦਾ?

15ਯਾਹਵੇਹ ਸਾਡਾ ਨਿਆਂਕਾਰ ਹੋਵੇ ਅਤੇ ਸਾਡੇ ਵਿਚਕਾਰ ਫੈਸਲਾ ਕਰੇ। ਉਹ ਮੇਰੇ ਝਗੜੇ ਨੂੰ ਨਬੇੜੇ ਅਤੇ ਇਸ ਨੂੰ ਬਰਕਰਾਰ ਰੱਖੇ; ਕੀ ਉਹ ਮੈਨੂੰ ਤੁਹਾਡੇ ਤੋਂ ਛੁਡਾ ਕੇ ਮੈਨੂੰ ਸਹੀ ਠਹਿਰਾ ਸਕਦਾ ਹੈ।”

16ਜਦੋਂ ਦਾਵੀਦ ਨੇ ਇਹ ਗੱਲਾਂ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਵੀਦ, ਕੀ ਇਹ ਤੇਰੀ ਆਵਾਜ਼ ਹੈ? ਅਤੇ ਸ਼ਾਊਲ ਉੱਚੀ-ਉੱਚੀ ਰੋਇਆ।

17ਉਸ ਨੇ ਦਾਵੀਦ ਨੂੰ ਕਿਹਾ, “ਤੂੰ ਮੇਰੇ ਨਾਲੋਂ ਵੱਧ ਧਰਮੀ ਹੈ। ਤੂੰ ਮੇਰੇ ਨਾਲ ਭਲਿਆਈ ਕੀਤੀ ਹੈ, ਪਰ ਮੈਂ ਤੇਰੇ ਨਾਲ ਬੁਰਿਆਈ ਕੀਤੀ।

18ਤੁਸੀਂ ਹੁਣੇ ਹੀ ਮੈਨੂੰ ਦੱਸਿਆ ਹੈ ਕਿ ਤੂੰ ਮੇਰੇ ਨਾਲ ਭਲਿਆਈ ਕੀਤੀ; ਯਾਹਵੇਹ ਨੇ ਮੈਨੂੰ ਤੇਰੇ ਹੱਥਾਂ ਵਿੱਚ ਕਰ ਦਿੱਤਾ ਸੀ, ਪਰ ਤੂੰ ਮੈਨੂੰ ਨਾ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.