1 ਸ਼ਮੂਏਲ 24

ਯਾਹਵੇਹ ਸਾਡਾ ਨਿਆਂਕਾਰ ਹੋਵੇ ਅਤੇ ਸਾਡੇ ਵਿਚਕਾਰ ਫੈਸਲਾ ਕਰੇ। ਉਹ ਮੇਰੇ ਝਗੜੇ ਨੂੰ ਨਬੇੜੇ ਅਤੇ ਇਸ ਨੂੰ ਬਰਕਰਾਰ ਰੱਖੇ; ਕੀ ਉਹ ਮੈਨੂੰ ਤੁਹਾਡੇ ਤੋਂ ਛੁਡਾ ਕੇ ਮੈਨੂੰ ਸਹੀ ਠਹਿਰਾ ਸਕਦਾ ਹੈ।”

1 Samuel 24:15 (UKJV) The LORD therefore be judge, and judge between me and you, and see, and plead my cause, and deliver me out of yours hand.

13ਜਿਵੇਂ ਪੁਰਾਣੀ ਕਹਾਵਤ ਹੈ, ‘ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।’

14“ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ? ਕਿਸ ਦਾ ਪਿੱਛਾ ਕਰਨ ਲਈ ਆਇਆ ਹੈ? ਇੱਕ ਮਰੇ ਹੋਏ ਕੁੱਤੇ ਦਾ? ਜਾ ਇੱਕ ਪਿੱਸੂ ਦਾ?

15ਯਾਹਵੇਹ ਸਾਡਾ ਨਿਆਂਕਾਰ ਹੋਵੇ ਅਤੇ ਸਾਡੇ ਵਿਚਕਾਰ ਫੈਸਲਾ ਕਰੇ। ਉਹ ਮੇਰੇ ਝਗੜੇ ਨੂੰ ਨਬੇੜੇ ਅਤੇ ਇਸ ਨੂੰ ਬਰਕਰਾਰ ਰੱਖੇ; ਕੀ ਉਹ ਮੈਨੂੰ ਤੁਹਾਡੇ ਤੋਂ ਛੁਡਾ ਕੇ ਮੈਨੂੰ ਸਹੀ ਠਹਿਰਾ ਸਕਦਾ ਹੈ।”

16ਜਦੋਂ ਦਾਵੀਦ ਨੇ ਇਹ ਗੱਲਾਂ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਵੀਦ, ਕੀ ਇਹ ਤੇਰੀ ਆਵਾਜ਼ ਹੈ? ਅਤੇ ਸ਼ਾਊਲ ਉੱਚੀ-ਉੱਚੀ ਰੋਇਆ।

17ਉਸ ਨੇ ਦਾਵੀਦ ਨੂੰ ਕਿਹਾ, “ਤੂੰ ਮੇਰੇ ਨਾਲੋਂ ਵੱਧ ਧਰਮੀ ਹੈ। ਤੂੰ ਮੇਰੇ ਨਾਲ ਭਲਿਆਈ ਕੀਤੀ ਹੈ, ਪਰ ਮੈਂ ਤੇਰੇ ਨਾਲ ਬੁਰਿਆਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.