2ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਜੁਆਨਾਂ ਨੂੰ ਕੱਢ ਕੇ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਜੰਗਲੀ ਬੱਕਰੀਆਂ ਦੀ ਚਟਾਨਾਂ ਦੇ ਕੋਲ ਲੱਭਣ ਭੇਜਿਆ।
3ਉਹ ਰਾਹ ਵਿੱਚ ਭੇਡਾਂ ਦੇ ਵਾੜਿਆਂ ਕੋਲ ਆਇਆ। ਉੱਥੇ ਇੱਕ ਗੁਫ਼ਾ ਸੀ ਅਤੇ ਸ਼ਾਊਲ ਆਪਣੇ ਆਪ ਨੂੰ ਰਾਹਤ ਦੇਣ ਲਈ ਅੰਦਰ ਗਿਆ। ਉਸ ਵੇਲੇ ਦਾਵੀਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ।
4ਦਾਵੀਦ ਦੇ ਆਦਮੀਆਂ ਨੇ ਉਸਨੂੰ ਆਖਿਆ, “ਇਹ ਉਹ ਦਿਨ ਹੈ ਜਿਸ ਬਾਰੇ ਯਾਹਵੇਹ ਨੇ ਤੁਹਾਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ ਤਾਂ ਜੋ ਤੂੰ ਜਿਵੇਂ ਚਾਹੇ ਉਸ ਨਾਲ ਪੇਸ਼ ਆਵੇ।’ ” ਤਦ ਦਾਵੀਦ ਚੁੱਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆਇਆ।
5ਇਸ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਵੀਦ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਸ ਦੀ ਚੱਦਰ ਦਾ ਪੱਲਾ ਕੱਟਿਆ ਸੀ।
6ਉਸ ਨੇ ਆਪਣੇ ਆਦਮੀਆਂ ਨੂੰ ਕਿਹਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਆਪਣੇ ਮਾਲਕ, ਯਾਹਵੇਹ ਦੇ ਮਸਹ ਕੀਤੇ ਹੋਏ, ਨਾਲ ਅਜਿਹਾ ਕੁਝ ਕਰਾਂ ਜੋ ਉਸ ਦੇ ਵਿਰੁੱਧ ਆਪਣਾ ਹੱਥ ਚਲਾਵਾਂ। ਕਿਉਂਕਿ ਉਹ ਪਰਮੇਸ਼ਵਰ ਦਾ ਮਸਹ ਕੀਤਾ ਹੋਇਆ ਹੈ।”