1 ਸ਼ਮੂਏਲ 24

ਉਸ ਨੇ ਆਪਣੇ ਆਦਮੀਆਂ ਨੂੰ ਕਿਹਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਆਪਣੇ ਮਾਲਕ, ਯਾਹਵੇਹ ਦੇ ਮਸਹ ਕੀਤੇ ਹੋਏ, ਨਾਲ ਅਜਿਹਾ ਕੁਝ ਕਰਾਂ ਜੋ ਉਸ ਦੇ ਵਿਰੁੱਧ ਆਪਣਾ ਹੱਥ ਚਲਾਵਾਂ। ਕਿਉਂਕਿ ਉਹ ਪਰਮੇਸ਼ਵਰ ਦਾ ਮਸਹ ਕੀਤਾ ਹੋਇਆ ਹੈ।”

1 Samuel 24:6 (UKJV) And he said unto his men, The LORD forbid that I should do this thing unto my master, the LORD's anointed, to stretch forth mine hand against him, seeing he is the anointed of the LORD.

4ਦਾਵੀਦ ਦੇ ਆਦਮੀਆਂ ਨੇ ਉਸਨੂੰ ਆਖਿਆ, “ਇਹ ਉਹ ਦਿਨ ਹੈ ਜਿਸ ਬਾਰੇ ਯਾਹਵੇਹ ਨੇ ਤੁਹਾਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ ਤਾਂ ਜੋ ਤੂੰ ਜਿਵੇਂ ਚਾਹੇ ਉਸ ਨਾਲ ਪੇਸ਼ ਆਵੇ।’ ” ਤਦ ਦਾਵੀਦ ਚੁੱਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆਇਆ।

5ਇਸ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਵੀਦ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਸ ਦੀ ਚੱਦਰ ਦਾ ਪੱਲਾ ਕੱਟਿਆ ਸੀ।

6ਉਸ ਨੇ ਆਪਣੇ ਆਦਮੀਆਂ ਨੂੰ ਕਿਹਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਆਪਣੇ ਮਾਲਕ, ਯਾਹਵੇਹ ਦੇ ਮਸਹ ਕੀਤੇ ਹੋਏ, ਨਾਲ ਅਜਿਹਾ ਕੁਝ ਕਰਾਂ ਜੋ ਉਸ ਦੇ ਵਿਰੁੱਧ ਆਪਣਾ ਹੱਥ ਚਲਾਵਾਂ। ਕਿਉਂਕਿ ਉਹ ਪਰਮੇਸ਼ਵਰ ਦਾ ਮਸਹ ਕੀਤਾ ਹੋਇਆ ਹੈ।”

7ਇਨ੍ਹਾਂ ਗੱਲਾਂ ਨਾਲ ਦਾਵੀਦ ਨੇ ਆਪਣੇ ਬੰਦਿਆਂ ਨੂੰ ਸਖ਼ਤੀ ਨਾਲ ਝਿੜਕਿਆ ਅਤੇ ਉਹਨਾਂ ਨੂੰ ਸ਼ਾਊਲ ਉੱਤੇ ਹਮਲਾ ਕਰਨ ਦੀ ਆਗਿਆ ਨਾ ਦਿੱਤੀ ਅਤੇ ਸ਼ਾਊਲ ਗੁਫ਼ਾ ਵਿੱਚੋਂ ਨਿੱਕਲ ਕੇ ਆਪਣੇ ਰਾਹ ਤੁਰ ਪਿਆ।

8ਤਦ ਦਾਵੀਦ ਨੇ ਗੁਫਾ ਤੋਂ ਬਾਹਰ ਜਾ ਕੇ ਸ਼ਾਊਲ ਨੂੰ ਪੁਕਾਰਿਆ, ਹੇ ਮੇਰੇ ਮਹਾਰਾਜ ਪਾਤਸ਼ਾਹ! ਜਦੋਂ ਸ਼ਾਊਲ ਨੇ ਆਪਣੇ ਪਿੱਛੇ ਦੇਖਿਆ, ਤਾਂ ਦਾਵੀਦ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.