1 ਸ਼ਮੂਏਲ 25

ਸਮੂਏਲ ਦੀ ਮੌਤ ਹੋ ਗਈ ਅਤੇ ਸਾਰੇ ਇਸਰਾਏਲ ਨੇ ਇੱਕਠੇ ਹੋ ਕੇ ਉਸਦੇ ਲਈ ਸੋਗ ਕੀਤਾ ਅਤੇ ਉਹਨਾਂ ਨੇ ਉਸਨੂੰ ਰਾਮਾਹ ਵਿੱਚ ਉਸਦੇ ਘਰ ਵਿੱਚ ਹੀ ਦਫ਼ਨਾਇਆ। ਤਦ ਦਾਵੀਦ ਪਾਰਾਨ ਦੇ ਉਜਾੜ ਵੱਲ ਚਲਾ ਗਿਆ।

1 Samuel 25:1 (UKJV) And Samuel died; and all the Israelites were gathered together, and lamented him, and buried him in his house at Ramah. And David arose, and went down to the wilderness of Paran.

1ਸਮੂਏਲ ਦੀ ਮੌਤ ਹੋ ਗਈ ਅਤੇ ਸਾਰੇ ਇਸਰਾਏਲ ਨੇ ਇੱਕਠੇ ਹੋ ਕੇ ਉਸਦੇ ਲਈ ਸੋਗ ਕੀਤਾ ਅਤੇ ਉਹਨਾਂ ਨੇ ਉਸਨੂੰ ਰਾਮਾਹ ਵਿੱਚ ਉਸਦੇ ਘਰ ਵਿੱਚ ਹੀ ਦਫ਼ਨਾਇਆ। ਤਦ ਦਾਵੀਦ ਪਾਰਾਨ ਦੇ ਉਜਾੜ ਵੱਲ ਚਲਾ ਗਿਆ।

2ਮਾਓਨ ਵਿੱਚ ਇੱਕ ਆਦਮੀ, ਜਿਸ ਦੀ ਕਰਮਲ ਵਿੱਚ ਜਾਇਦਾਦ ਸੀ, ਉਹ ਬਹੁਤ ਅਮੀਰ ਸੀ। ਉਸ ਕੋਲ ਇੱਕ ਹਜ਼ਾਰ ਬੱਕਰੀਆਂ ਅਤੇ ਤਿੰਨ ਹਜ਼ਾਰ ਭੇਡਾਂ ਸਨ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ।

3ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸਦਾ ਪਤੀ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਉਹ ਇੱਕ ਕਾਲੇਬੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.