1 ਸ਼ਮੂਏਲ 25

ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸਦਾ ਪਤੀ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਉਹ ਇੱਕ ਕਾਲੇਬੀ ਸੀ।

1 Samuel 25:3 (UKJV) Now the name of the man was Nabal; and the name of his wife Abigail: and she was a woman of good understanding, and of a beautiful countenance: but the man was rude and evil in his doings; and he was of the house of Caleb.

1ਸਮੂਏਲ ਦੀ ਮੌਤ ਹੋ ਗਈ ਅਤੇ ਸਾਰੇ ਇਸਰਾਏਲ ਨੇ ਇੱਕਠੇ ਹੋ ਕੇ ਉਸਦੇ ਲਈ ਸੋਗ ਕੀਤਾ ਅਤੇ ਉਹਨਾਂ ਨੇ ਉਸਨੂੰ ਰਾਮਾਹ ਵਿੱਚ ਉਸਦੇ ਘਰ ਵਿੱਚ ਹੀ ਦਫ਼ਨਾਇਆ। ਤਦ ਦਾਵੀਦ ਪਾਰਾਨ ਦੇ ਉਜਾੜ ਵੱਲ ਚਲਾ ਗਿਆ।

2ਮਾਓਨ ਵਿੱਚ ਇੱਕ ਆਦਮੀ, ਜਿਸ ਦੀ ਕਰਮਲ ਵਿੱਚ ਜਾਇਦਾਦ ਸੀ, ਉਹ ਬਹੁਤ ਅਮੀਰ ਸੀ। ਉਸ ਕੋਲ ਇੱਕ ਹਜ਼ਾਰ ਬੱਕਰੀਆਂ ਅਤੇ ਤਿੰਨ ਹਜ਼ਾਰ ਭੇਡਾਂ ਸਨ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ।

3ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸਦਾ ਪਤੀ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਉਹ ਇੱਕ ਕਾਲੇਬੀ ਸੀ।

4ਜਦੋਂ ਦਾਵੀਦ ਉਜਾੜ ਵਿੱਚ ਸੀ, ਉਸਨੇ ਸੁਣਿਆ ਕਿ ਨਾਬਾਲ ਭੇਡਾਂ ਦੀ ਉੱਨ ਕਤਰ ਰਿਹਾ ਹੈ।

5ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, “ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.