1 ਸ਼ਮੂਏਲ 25

ਜਦੋਂ ਦਾਵੀਦ ਉਜਾੜ ਵਿੱਚ ਸੀ, ਉਸਨੇ ਸੁਣਿਆ ਕਿ ਨਾਬਾਲ ਭੇਡਾਂ ਦੀ ਉੱਨ ਕਤਰ ਰਿਹਾ ਹੈ।

1 Samuel 25:4 (UKJV) And David heard in the wilderness that Nabal did shear his sheep.

2ਮਾਓਨ ਵਿੱਚ ਇੱਕ ਆਦਮੀ, ਜਿਸ ਦੀ ਕਰਮਲ ਵਿੱਚ ਜਾਇਦਾਦ ਸੀ, ਉਹ ਬਹੁਤ ਅਮੀਰ ਸੀ। ਉਸ ਕੋਲ ਇੱਕ ਹਜ਼ਾਰ ਬੱਕਰੀਆਂ ਅਤੇ ਤਿੰਨ ਹਜ਼ਾਰ ਭੇਡਾਂ ਸਨ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ।

3ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸਦਾ ਪਤੀ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਉਹ ਇੱਕ ਕਾਲੇਬੀ ਸੀ।

4ਜਦੋਂ ਦਾਵੀਦ ਉਜਾੜ ਵਿੱਚ ਸੀ, ਉਸਨੇ ਸੁਣਿਆ ਕਿ ਨਾਬਾਲ ਭੇਡਾਂ ਦੀ ਉੱਨ ਕਤਰ ਰਿਹਾ ਹੈ।

5ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, “ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ।

6ਉਸ ਨੂੰ ਆਖ, ‘ਤੇਰੀ ਲੰਬੀ ਉਮਰ ਹੋਵੇ! ਤੇਰੇ ਘਰ ਅਤੇ ਤੇਰੇ ਪਰਿਵਾਰ ਦੀ ਸਲਾਮਤੀ ਹੋਵੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.