1 ਸ਼ਮੂਏਲ 25

ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, “ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ।

1 Samuel 25:5 (UKJV) And David sent out ten young men, and David said unto the young men, Get you up to Carmel, and go to Nabal, and greet him in my name:

3ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸਦਾ ਪਤੀ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਉਹ ਇੱਕ ਕਾਲੇਬੀ ਸੀ।

4ਜਦੋਂ ਦਾਵੀਦ ਉਜਾੜ ਵਿੱਚ ਸੀ, ਉਸਨੇ ਸੁਣਿਆ ਕਿ ਨਾਬਾਲ ਭੇਡਾਂ ਦੀ ਉੱਨ ਕਤਰ ਰਿਹਾ ਹੈ।

5ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, “ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ।

6ਉਸ ਨੂੰ ਆਖ, ‘ਤੇਰੀ ਲੰਬੀ ਉਮਰ ਹੋਵੇ! ਤੇਰੇ ਘਰ ਅਤੇ ਤੇਰੇ ਪਰਿਵਾਰ ਦੀ ਸਲਾਮਤੀ ਹੋਵੇ!

7“ ‘ਹੁਣ ਮੈਂ ਸੁਣਿਆ ਹੈ ਕਿ ਇਹ ਭੇਡਾਂ ਦੇ ਉੱਨ ਕੱਟਣ ਦਾ ਸਮਾਂ ਹੈ। ਜਦੋਂ ਤੁਹਾਡੇ ਚਰਵਾਹੇ ਸਾਡੇ ਨਾਲ ਸਨ, ਅਸੀਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਜਿੰਨਾ ਸਮਾਂ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਵੀ ਨਹੀਂ ਗੁਆਚਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.