1 ਸ਼ਮੂਏਲ 25

“ ‘ਹੁਣ ਮੈਂ ਸੁਣਿਆ ਹੈ ਕਿ ਇਹ ਭੇਡਾਂ ਦੇ ਉੱਨ ਕੱਟਣ ਦਾ ਸਮਾਂ ਹੈ। ਜਦੋਂ ਤੁਹਾਡੇ ਚਰਵਾਹੇ ਸਾਡੇ ਨਾਲ ਸਨ, ਅਸੀਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਜਿੰਨਾ ਸਮਾਂ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਵੀ ਨਹੀਂ ਗੁਆਚਿਆ ਸੀ।

1 Samuel 25:7 (UKJV) And now I have heard that you have shearers: now your shepherds which were with us, we hurt them not, neither was there ought missing unto them, all the while they were in Carmel.

5ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, “ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ।

6ਉਸ ਨੂੰ ਆਖ, ‘ਤੇਰੀ ਲੰਬੀ ਉਮਰ ਹੋਵੇ! ਤੇਰੇ ਘਰ ਅਤੇ ਤੇਰੇ ਪਰਿਵਾਰ ਦੀ ਸਲਾਮਤੀ ਹੋਵੇ!

7“ ‘ਹੁਣ ਮੈਂ ਸੁਣਿਆ ਹੈ ਕਿ ਇਹ ਭੇਡਾਂ ਦੇ ਉੱਨ ਕੱਟਣ ਦਾ ਸਮਾਂ ਹੈ। ਜਦੋਂ ਤੁਹਾਡੇ ਚਰਵਾਹੇ ਸਾਡੇ ਨਾਲ ਸਨ, ਅਸੀਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਜਿੰਨਾ ਸਮਾਂ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਵੀ ਨਹੀਂ ਗੁਆਚਿਆ ਸੀ।

8ਆਪਣੇ ਸੇਵਕਾਂ ਨੂੰ ਪੁੱਛੋ ਅਤੇ ਉਹ ਤੈਨੂੰ ਦੱਸ ਦੇਣਗੇ। ਇਸ ਲਈ ਮੇਰੇ ਜੁਆਨਾਂ ਉੱਤੇ ਦਯਾ ਦਿਖਾ, ਕਿਉਂਕਿ ਅਸੀਂ ਤਿਉਹਾਰ ਦੇ ਸਮੇਂ ਆਉਂਦੇ ਹਾਂ। ਕਿਰਪਾ ਕਰਕੇ ਆਪਣੇ ਸੇਵਕਾਂ ਅਤੇ ਆਪਣੇ ਪੁੱਤਰ ਦਾਵੀਦ ਨੂੰ ਜੋ ਵੀ ਤੇਰੇ ਹੱਥ ਵਿੱਚ ਆਵੇ ਉਹਨਾਂ ਨੂੰ ਬਖ਼ਸ਼ ਦੇ।’ ”

9ਜਦੋਂ ਦਾਵੀਦ ਦੇ ਆਦਮੀ ਆਏ ਤਾਂ ਉਹਨਾਂ ਨੇ ਨਾਬਾਲ ਨੂੰ ਦਾਵੀਦ ਦੇ ਨਾਮ ਉੱਤੇ ਇਹ ਸੰਦੇਸ਼ ਦਿੱਤਾ। ਫਿਰ ਉਹ ਚੁੱਪ ਕਰ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.