1 ਸ਼ਮੂਏਲ 25

ਆਪਣੇ ਸੇਵਕਾਂ ਨੂੰ ਪੁੱਛੋ ਅਤੇ ਉਹ ਤੈਨੂੰ ਦੱਸ ਦੇਣਗੇ। ਇਸ ਲਈ ਮੇਰੇ ਜੁਆਨਾਂ ਉੱਤੇ ਦਯਾ ਦਿਖਾ, ਕਿਉਂਕਿ ਅਸੀਂ ਤਿਉਹਾਰ ਦੇ ਸਮੇਂ ਆਉਂਦੇ ਹਾਂ। ਕਿਰਪਾ ਕਰਕੇ ਆਪਣੇ ਸੇਵਕਾਂ ਅਤੇ ਆਪਣੇ ਪੁੱਤਰ ਦਾਵੀਦ ਨੂੰ ਜੋ ਵੀ ਤੇਰੇ ਹੱਥ ਵਿੱਚ ਆਵੇ ਉਹਨਾਂ ਨੂੰ ਬਖ਼ਸ਼ ਦੇ।’ ”

1 Samuel 25:8 (UKJV) Ask your young men, and they will show you. Wherefore let the young men find favour in yours eyes: for we come in a good day: give, I pray you, whatsoever comes to yours hand unto your servants, and to your son David.

6ਉਸ ਨੂੰ ਆਖ, ‘ਤੇਰੀ ਲੰਬੀ ਉਮਰ ਹੋਵੇ! ਤੇਰੇ ਘਰ ਅਤੇ ਤੇਰੇ ਪਰਿਵਾਰ ਦੀ ਸਲਾਮਤੀ ਹੋਵੇ!

7“ ‘ਹੁਣ ਮੈਂ ਸੁਣਿਆ ਹੈ ਕਿ ਇਹ ਭੇਡਾਂ ਦੇ ਉੱਨ ਕੱਟਣ ਦਾ ਸਮਾਂ ਹੈ। ਜਦੋਂ ਤੁਹਾਡੇ ਚਰਵਾਹੇ ਸਾਡੇ ਨਾਲ ਸਨ, ਅਸੀਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਜਿੰਨਾ ਸਮਾਂ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਵੀ ਨਹੀਂ ਗੁਆਚਿਆ ਸੀ।

8ਆਪਣੇ ਸੇਵਕਾਂ ਨੂੰ ਪੁੱਛੋ ਅਤੇ ਉਹ ਤੈਨੂੰ ਦੱਸ ਦੇਣਗੇ। ਇਸ ਲਈ ਮੇਰੇ ਜੁਆਨਾਂ ਉੱਤੇ ਦਯਾ ਦਿਖਾ, ਕਿਉਂਕਿ ਅਸੀਂ ਤਿਉਹਾਰ ਦੇ ਸਮੇਂ ਆਉਂਦੇ ਹਾਂ। ਕਿਰਪਾ ਕਰਕੇ ਆਪਣੇ ਸੇਵਕਾਂ ਅਤੇ ਆਪਣੇ ਪੁੱਤਰ ਦਾਵੀਦ ਨੂੰ ਜੋ ਵੀ ਤੇਰੇ ਹੱਥ ਵਿੱਚ ਆਵੇ ਉਹਨਾਂ ਨੂੰ ਬਖ਼ਸ਼ ਦੇ।’ ”

9ਜਦੋਂ ਦਾਵੀਦ ਦੇ ਆਦਮੀ ਆਏ ਤਾਂ ਉਹਨਾਂ ਨੇ ਨਾਬਾਲ ਨੂੰ ਦਾਵੀਦ ਦੇ ਨਾਮ ਉੱਤੇ ਇਹ ਸੰਦੇਸ਼ ਦਿੱਤਾ। ਫਿਰ ਉਹ ਚੁੱਪ ਕਰ ਰਹੇ।

10ਨਾਬਾਲ ਨੇ ਦਾਵੀਦ ਦੇ ਸੇਵਕਾਂ ਨੂੰ ਉੱਤਰ ਦਿੱਤਾ, “ਇਹ ਦਾਵੀਦ ਕੌਣ ਹੈ? ਇਹ ਯੱਸੀ ਦਾ ਪੁੱਤਰ ਕੌਣ ਹੈ? ਅੱਜ ਕੱਲ੍ਹ ਬਹੁਤ ਸਾਰੇ ਨੌਕਰ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.