8ਆਪਣੇ ਸੇਵਕਾਂ ਨੂੰ ਪੁੱਛੋ ਅਤੇ ਉਹ ਤੈਨੂੰ ਦੱਸ ਦੇਣਗੇ। ਇਸ ਲਈ ਮੇਰੇ ਜੁਆਨਾਂ ਉੱਤੇ ਦਯਾ ਦਿਖਾ, ਕਿਉਂਕਿ ਅਸੀਂ ਤਿਉਹਾਰ ਦੇ ਸਮੇਂ ਆਉਂਦੇ ਹਾਂ। ਕਿਰਪਾ ਕਰਕੇ ਆਪਣੇ ਸੇਵਕਾਂ ਅਤੇ ਆਪਣੇ ਪੁੱਤਰ ਦਾਵੀਦ ਨੂੰ ਜੋ ਵੀ ਤੇਰੇ ਹੱਥ ਵਿੱਚ ਆਵੇ ਉਹਨਾਂ ਨੂੰ ਬਖ਼ਸ਼ ਦੇ।’ ”
9ਜਦੋਂ ਦਾਵੀਦ ਦੇ ਆਦਮੀ ਆਏ ਤਾਂ ਉਹਨਾਂ ਨੇ ਨਾਬਾਲ ਨੂੰ ਦਾਵੀਦ ਦੇ ਨਾਮ ਉੱਤੇ ਇਹ ਸੰਦੇਸ਼ ਦਿੱਤਾ। ਫਿਰ ਉਹ ਚੁੱਪ ਕਰ ਰਹੇ।
10ਨਾਬਾਲ ਨੇ ਦਾਵੀਦ ਦੇ ਸੇਵਕਾਂ ਨੂੰ ਉੱਤਰ ਦਿੱਤਾ, “ਇਹ ਦਾਵੀਦ ਕੌਣ ਹੈ? ਇਹ ਯੱਸੀ ਦਾ ਪੁੱਤਰ ਕੌਣ ਹੈ? ਅੱਜ ਕੱਲ੍ਹ ਬਹੁਤ ਸਾਰੇ ਨੌਕਰ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ।
11ਮੈਂ ਕਿਉਂ ਆਪਣੀ ਰੋਟੀ ਅਤੇ ਪਾਣੀ ਅਤੇ ਉਹ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਲੈ ਕੇ ਉਹਨਾਂ ਮਨੁੱਖਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ?”
12ਦਾਵੀਦ ਦੇ ਆਦਮੀ ਮੁੜੇ ਅਤੇ ਵਾਪਸ ਚਲੇ ਗਏ। ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਹਰ ਗੱਲ ਦੀ ਸੂਚਨਾ ਦਿੱਤੀ।