1 ਸ਼ਮੂਏਲ 25

ਮੈਂ ਕਿਉਂ ਆਪਣੀ ਰੋਟੀ ਅਤੇ ਪਾਣੀ ਅਤੇ ਉਹ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਲੈ ਕੇ ਉਹਨਾਂ ਮਨੁੱਖਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ?”

1 Samuel 25:11 (UKJV) Shall I then take my bread, and my water, and my flesh that I have killed for my shearers, and give it unto men, whom I know not whence they be?

9ਜਦੋਂ ਦਾਵੀਦ ਦੇ ਆਦਮੀ ਆਏ ਤਾਂ ਉਹਨਾਂ ਨੇ ਨਾਬਾਲ ਨੂੰ ਦਾਵੀਦ ਦੇ ਨਾਮ ਉੱਤੇ ਇਹ ਸੰਦੇਸ਼ ਦਿੱਤਾ। ਫਿਰ ਉਹ ਚੁੱਪ ਕਰ ਰਹੇ।

10ਨਾਬਾਲ ਨੇ ਦਾਵੀਦ ਦੇ ਸੇਵਕਾਂ ਨੂੰ ਉੱਤਰ ਦਿੱਤਾ, “ਇਹ ਦਾਵੀਦ ਕੌਣ ਹੈ? ਇਹ ਯੱਸੀ ਦਾ ਪੁੱਤਰ ਕੌਣ ਹੈ? ਅੱਜ ਕੱਲ੍ਹ ਬਹੁਤ ਸਾਰੇ ਨੌਕਰ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ।

11ਮੈਂ ਕਿਉਂ ਆਪਣੀ ਰੋਟੀ ਅਤੇ ਪਾਣੀ ਅਤੇ ਉਹ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਲੈ ਕੇ ਉਹਨਾਂ ਮਨੁੱਖਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ?”

12ਦਾਵੀਦ ਦੇ ਆਦਮੀ ਮੁੜੇ ਅਤੇ ਵਾਪਸ ਚਲੇ ਗਏ। ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਹਰ ਗੱਲ ਦੀ ਸੂਚਨਾ ਦਿੱਤੀ।

13ਦਾਵੀਦ ਨੇ ਆਪਣੇ ਆਦਮੀਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਆਪਣੀ ਤਲਵਾਰ ਬੰਨ੍ਹੋ!” ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਅਤੇ ਦਾਵੀਦ ਨੇ ਵੀ ਆਪਣੀ ਤਲਵਾਰ ਬੰਨ ਲਈ ਅਤੇ ਚਾਰ ਸੌ ਦੇ ਕਰੀਬ ਆਦਮੀ ਦਾਵੀਦ ਦੇ ਨਾਲ ਚੜ੍ਹੇ ਅਤੇ ਬਾਕੀ ਦੋ ਸੌ ਸਮੱਗਰੀ ਦੇ ਕੋਲ ਠਹਿਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.