1 ਸ਼ਮੂਏਲ 25

ਦਾਵੀਦ ਨੇ ਆਪਣੇ ਆਦਮੀਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਆਪਣੀ ਤਲਵਾਰ ਬੰਨ੍ਹੋ!” ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਅਤੇ ਦਾਵੀਦ ਨੇ ਵੀ ਆਪਣੀ ਤਲਵਾਰ ਬੰਨ ਲਈ ਅਤੇ ਚਾਰ ਸੌ ਦੇ ਕਰੀਬ ਆਦਮੀ ਦਾਵੀਦ ਦੇ ਨਾਲ ਚੜ੍ਹੇ ਅਤੇ ਬਾਕੀ ਦੋ ਸੌ ਸਮੱਗਰੀ ਦੇ ਕੋਲ ਠਹਿਰੇ।

1 Samuel 25:13 (UKJV) And David said unto his men, Gird all of you on every man his sword. And they girded on every man his sword; and David also girded on his sword: and there went up after David about four hundred men; and two hundred abode by the stuff.

11ਮੈਂ ਕਿਉਂ ਆਪਣੀ ਰੋਟੀ ਅਤੇ ਪਾਣੀ ਅਤੇ ਉਹ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਲੈ ਕੇ ਉਹਨਾਂ ਮਨੁੱਖਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ?”

12ਦਾਵੀਦ ਦੇ ਆਦਮੀ ਮੁੜੇ ਅਤੇ ਵਾਪਸ ਚਲੇ ਗਏ। ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਹਰ ਗੱਲ ਦੀ ਸੂਚਨਾ ਦਿੱਤੀ।

13ਦਾਵੀਦ ਨੇ ਆਪਣੇ ਆਦਮੀਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਆਪਣੀ ਤਲਵਾਰ ਬੰਨ੍ਹੋ!” ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਅਤੇ ਦਾਵੀਦ ਨੇ ਵੀ ਆਪਣੀ ਤਲਵਾਰ ਬੰਨ ਲਈ ਅਤੇ ਚਾਰ ਸੌ ਦੇ ਕਰੀਬ ਆਦਮੀ ਦਾਵੀਦ ਦੇ ਨਾਲ ਚੜ੍ਹੇ ਅਤੇ ਬਾਕੀ ਦੋ ਸੌ ਸਮੱਗਰੀ ਦੇ ਕੋਲ ਠਹਿਰੇ।

14ਇੱਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਕਿਹਾ, “ਦਾਵੀਦ ਨੇ ਉਜਾੜ ਵਿੱਚੋਂ ਸੰਦੇਸ਼ਵਾਹਕ ਭੇਜੇ ਜੋ ਸਾਡੇ ਮਾਲਕ ਨੂੰ ਸ਼ੁਭਕਾਮਨਾਵਾਂ ਦੇਣ ਆਏ ਪਰ ਉਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ।

15ਫਿਰ ਵੀ ਉਹ ਮਨੁੱਖ ਸਾਡੇ ਲਈ ਬਹੁਤ ਚੰਗੇ ਸਨ। ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਸਾਰਾ ਸਮਾਂ ਅਸੀਂ ਉਹਨਾਂ ਦੇ ਨੇੜੇ ਖੇਤਾਂ ਵਿੱਚ ਰਹੇ, ਪਰ ਸਾਡੀ ਕੋਈ ਚੀਜ਼ ਵੀ ਨਹੀਂ ਗੁਆਚੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.