1 ਸ਼ਮੂਏਲ 25

ਫਿਰ ਵੀ ਉਹ ਮਨੁੱਖ ਸਾਡੇ ਲਈ ਬਹੁਤ ਚੰਗੇ ਸਨ। ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਸਾਰਾ ਸਮਾਂ ਅਸੀਂ ਉਹਨਾਂ ਦੇ ਨੇੜੇ ਖੇਤਾਂ ਵਿੱਚ ਰਹੇ, ਪਰ ਸਾਡੀ ਕੋਈ ਚੀਜ਼ ਵੀ ਨਹੀਂ ਗੁਆਚੀ।

1 Samuel 25:15 (UKJV) But the men were very good unto us, and we were not hurt, neither missed we any thing, as long as we were conversant with them, when we were in the fields:

13ਦਾਵੀਦ ਨੇ ਆਪਣੇ ਆਦਮੀਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਆਪਣੀ ਤਲਵਾਰ ਬੰਨ੍ਹੋ!” ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਅਤੇ ਦਾਵੀਦ ਨੇ ਵੀ ਆਪਣੀ ਤਲਵਾਰ ਬੰਨ ਲਈ ਅਤੇ ਚਾਰ ਸੌ ਦੇ ਕਰੀਬ ਆਦਮੀ ਦਾਵੀਦ ਦੇ ਨਾਲ ਚੜ੍ਹੇ ਅਤੇ ਬਾਕੀ ਦੋ ਸੌ ਸਮੱਗਰੀ ਦੇ ਕੋਲ ਠਹਿਰੇ।

14ਇੱਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਕਿਹਾ, “ਦਾਵੀਦ ਨੇ ਉਜਾੜ ਵਿੱਚੋਂ ਸੰਦੇਸ਼ਵਾਹਕ ਭੇਜੇ ਜੋ ਸਾਡੇ ਮਾਲਕ ਨੂੰ ਸ਼ੁਭਕਾਮਨਾਵਾਂ ਦੇਣ ਆਏ ਪਰ ਉਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ।

15ਫਿਰ ਵੀ ਉਹ ਮਨੁੱਖ ਸਾਡੇ ਲਈ ਬਹੁਤ ਚੰਗੇ ਸਨ। ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਸਾਰਾ ਸਮਾਂ ਅਸੀਂ ਉਹਨਾਂ ਦੇ ਨੇੜੇ ਖੇਤਾਂ ਵਿੱਚ ਰਹੇ, ਪਰ ਸਾਡੀ ਕੋਈ ਚੀਜ਼ ਵੀ ਨਹੀਂ ਗੁਆਚੀ।

16ਸਗੋਂ ਜਿੰਨਾਂ ਚਿਰ ਅਸੀਂ ਉਹਨਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ।

17ਹੁਣ ਸੋਚੋ ਅਤੇ ਵੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਕਿਉਂ ਜੋ ਸਾਡੇ ਮਾਲਕ ਅਤੇ ਉਸਦੇ ਸਾਰੇ ਘਰਾਣੇ ਉੱਤੇ ਬਿਪਤਾ ਪੈਣ ਵਾਲੀ ਹੈ। ਉਹ ਅਜਿਹਾ ਦੁਸ਼ਟ ਆਦਮੀ ਹੈ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.