1 ਸ਼ਮੂਏਲ 25

ਪਰਮੇਸ਼ਵਰ ਦਾਵੀਦ ਨਾਲ ਅਜਿਹੀ ਸਖ਼ਤੀ ਨਾਲ ਪੇਸ਼ ਆਵੇ, ਜੇਕਰ ਮੈਂ ਸਵੇਰ ਹੋਣ ਤਕ ਉਸ ਦੇ ਸਾਰੇ ਪੁਰਖਾਂ ਵਿੱਚੋਂ ਇੱਕ ਨੂੰ ਵੀ ਜਿਉਂਦਾ ਛੱਡ ਦੇਵਾਂ!

1 Samuel 25:22 (UKJV) So and more also do God unto the enemies of David, if I leave of all that pertain to him by the morning light any that pisses against the wall.

20ਜਦੋਂ ਉਹ ਆਪਣੇ ਖੋਤੇ ਉੱਤੇ ਸਵਾਰ ਹੋ ਕੇ ਪਹਾੜੀ ਦੀ ਖੱਡ ਵਿੱਚ ਆਈ ਤਾਂ ਦਾਵੀਦ ਅਤੇ ਉਸ ਦੇ ਆਦਮੀ ਉਸ ਵੱਲ ਉੱਤਰ ਰਹੇ ਸਨ ਅਤੇ ਉਹ ਉਹਨਾਂ ਨੂੰ ਮਿਲੀ।

21ਦਾਵੀਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਸ ਦੇ ਸਾਰੇ ਮਾਲ ਵਿੱਚੋਂ ਕੁਝ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੀ ਥਾਂ ਮੇਰੇ ਨਾਲ ਬੁਰਿਆਈ ਕੀਤੀ।

22ਪਰਮੇਸ਼ਵਰ ਦਾਵੀਦ ਨਾਲ ਅਜਿਹੀ ਸਖ਼ਤੀ ਨਾਲ ਪੇਸ਼ ਆਵੇ, ਜੇਕਰ ਮੈਂ ਸਵੇਰ ਹੋਣ ਤਕ ਉਸ ਦੇ ਸਾਰੇ ਪੁਰਖਾਂ ਵਿੱਚੋਂ ਇੱਕ ਨੂੰ ਵੀ ਜਿਉਂਦਾ ਛੱਡ ਦੇਵਾਂ!

23ਜਦੋਂ ਅਬੀਗੈਲ ਨੇ ਦਾਵੀਦ ਨੂੰ ਵੇਖਿਆ ਤਾਂ ਉਹ ਝੱਟ ਆਪਣੇ ਖੋਤੇ ਤੋਂ ਉੱਤਰੀ ਅਤੇ ਦਾਵੀਦ ਦੇ ਅੱਗੇ ਜ਼ਮੀਨ ਉੱਤੇ ਮੂੰਹ ਕਰਕੇ ਮੱਥਾ ਟੇਕਿਆ।

24ਉਹ ਉਸ ਦੇ ਪੈਰੀਂ ਡਿੱਗ ਪਈ ਅਤੇ ਆਖਿਆ, “ਹੇ ਮੇਰੇ ਮਾਲਕ, ਆਪਣੇ ਸੇਵਕ ਨੂੰ ਮਾਫ਼ ਕਰੋ ਅਤੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਓ। ਸੁਣੋ ਤੁਹਾਡੇ ਸੇਵਕ ਦਾ ਕੀ ਕਹਿਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.