22ਪਰਮੇਸ਼ਵਰ ਦਾਵੀਦ ਨਾਲ ਅਜਿਹੀ ਸਖ਼ਤੀ ਨਾਲ ਪੇਸ਼ ਆਵੇ, ਜੇਕਰ ਮੈਂ ਸਵੇਰ ਹੋਣ ਤਕ ਉਸ ਦੇ ਸਾਰੇ ਪੁਰਖਾਂ ਵਿੱਚੋਂ ਇੱਕ ਨੂੰ ਵੀ ਜਿਉਂਦਾ ਛੱਡ ਦੇਵਾਂ!
23ਜਦੋਂ ਅਬੀਗੈਲ ਨੇ ਦਾਵੀਦ ਨੂੰ ਵੇਖਿਆ ਤਾਂ ਉਹ ਝੱਟ ਆਪਣੇ ਖੋਤੇ ਤੋਂ ਉੱਤਰੀ ਅਤੇ ਦਾਵੀਦ ਦੇ ਅੱਗੇ ਜ਼ਮੀਨ ਉੱਤੇ ਮੂੰਹ ਕਰਕੇ ਮੱਥਾ ਟੇਕਿਆ।
24ਉਹ ਉਸ ਦੇ ਪੈਰੀਂ ਡਿੱਗ ਪਈ ਅਤੇ ਆਖਿਆ, “ਹੇ ਮੇਰੇ ਮਾਲਕ, ਆਪਣੇ ਸੇਵਕ ਨੂੰ ਮਾਫ਼ ਕਰੋ ਅਤੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਓ। ਸੁਣੋ ਤੁਹਾਡੇ ਸੇਵਕ ਦਾ ਕੀ ਕਹਿਣਾ ਹੈ।
25ਹੇ ਮੇਰੇ ਸੁਆਮੀ, ਕਿਰਪਾ ਕਰਕੇ ਉਸ ਦੁਸ਼ਟ ਨਾਬਾਲ ਵੱਲ ਧਿਆਨ ਨਾ ਦਿਓ। ਉਹ ਬਿਲਕੁਲ ਉਸਦੇ ਨਾਮ ਵਰਗਾ ਹੈ—ਉਸਦੇ ਨਾਮ ਦਾ ਅਰਥ ਹੈ ਮੂਰਖ, ਅਤੇ ਮੂਰਖਤਾ ਉਸਦੇ ਨਾਲ ਜਾਂਦੀ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਮੈਂ ਉਹਨਾਂ ਆਦਮੀਆਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਭੇਜਿਆ ਸੀ।
26ਅਤੇ ਹੁਣ, ਹੇ ਮੇਰੇ ਮਹਾਰਾਜ, ਜੀਉਂਦੇ ਪਰਮੇਸ਼ਵਰ ਦੀ ਸਹੁੰ ਅਤੇ ਤੇਰੀ ਜਿੰਦ ਦੀ ਸਹੁੰ, ਕਿਉਂਕਿ ਯਾਹਵੇਹ ਨੇ ਤੁਹਾਨੂੰ ਲਹੂ ਵਹਾਉਂਣ ਤੋਂ ਅਤੇ ਆਪਣੇ ਹੱਥਾਂ ਨਾਲ ਬਦਲਾ ਲੈਣ ਤੋਂ ਹਟਾਇਆ ਹੈ। ਤੁਹਾਡੇ ਦੁਸ਼ਮਣ ਅਤੇ ਮੇਰੇ ਸੁਆਮੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਨਾਬਾਲ ਵਰਗੇ ਹੋਣ।