1 ਸ਼ਮੂਏਲ 25

ਜਦੋਂ ਅਬੀਗੈਲ ਨਾਬਾਲ ਕੋਲ ਗਈ ਤਾਂ ਉਹ ਘਰ ਵਿੱਚ ਰਾਜੇ ਵਾਂਗ ਦਾਅਵਤ ਕਰ ਰਿਹਾ ਸੀ। ਉਹ ਵੱਡੇ ਅਨੰਦ ਵਿੱਚ ਅਤੇ ਨਸ਼ੇ ਵਿੱਚ ਸੀ। ਇਸ ਲਈ ਉਸ ਨੇ ਸਵੇਰ ਹੋਣ ਤੱਕ ਉਸਨੂੰ ਕੁਝ ਵੀ ਨਹੀਂ ਦੱਸਿਆ।

1 Samuel 25:36 (UKJV) And Abigail came to Nabal; and, behold, he held a feast in his house, like the feast of a king; and Nabal's heart was merry within him, for he was very drunken: wherefore she told him nothing, less or more, until the morning light.

34ਸੱਚ-ਮੁੱਚ ਜੀਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਰੋਕਿਆ ਹੈ ਜੇ ਤੂੰ ਮੈਨੂੰ ਮਿਲਣ ਨੂੰ ਜਲਦੀ ਨਾ ਆਉਂਦੀ ਤਾਂ ਸਵੇਰ ਤੱਕ ਨਾਬਾਲ ਦਾ ਇੱਕ ਵੀ ਮਨੁੱਖ ਜੀਉਂਦਾ ਨਹੀਂ ਬੱਚਣਾ ਸੀ।”

35ਤਦ ਦਾਵੀਦ ਨੇ ਉਸ ਦੇ ਹੱਥੋਂ ਜੋ ਕੁਝ ਉਹ ਉਸ ਲਈ ਲਿਆਈ ਸੀ, ਉਸ ਨੂੰ ਸਵੀਕਾਰ ਕਰ ਲਿਆ ਅਤੇ ਆਖਿਆ, “ਸ਼ਾਂਤੀ ਨਾਲ ਆਪਣੇ ਘਰ ਜਾ। ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਤੇਰੀ ਬੇਨਤੀ ਮੰਨ ਲਈ ਹੈ।”

36ਜਦੋਂ ਅਬੀਗੈਲ ਨਾਬਾਲ ਕੋਲ ਗਈ ਤਾਂ ਉਹ ਘਰ ਵਿੱਚ ਰਾਜੇ ਵਾਂਗ ਦਾਅਵਤ ਕਰ ਰਿਹਾ ਸੀ। ਉਹ ਵੱਡੇ ਅਨੰਦ ਵਿੱਚ ਅਤੇ ਨਸ਼ੇ ਵਿੱਚ ਸੀ। ਇਸ ਲਈ ਉਸ ਨੇ ਸਵੇਰ ਹੋਣ ਤੱਕ ਉਸਨੂੰ ਕੁਝ ਵੀ ਨਹੀਂ ਦੱਸਿਆ।

37ਤਦ ਸਵੇਰ ਨੂੰ ਜਦੋਂ ਨਾਬਾਲ ਸ਼ਾਂਤ ਹੋਇਆ ਤਾਂ ਉਹ ਦੀ ਪਤਨੀ ਨੇ ਉਹ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਉਸਦਾ ਮਨ ਉਸ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।

38ਅਜਿਹਾ ਹੋਇਆ ਦਸ ਦਿਨਾਂ ਬਾਅਦ, ਯਾਹਵੇਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.