32ਦਾਵੀਦ ਨੇ ਅਬੀਗੈਲ ਨੂੰ ਆਖਿਆ, “ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਅੱਜ ਤੈਨੂੰ ਮੇਰੇ ਨਾਲ ਮਿਲਣ ਲਈ ਭੇਜਿਆ ਹੈ।
33ਮੁਬਾਰਕ ਤੇਰੀ ਸਮਝ ਅਤੇ ਮੁਬਾਰਕ ਤੂੰ ਹੈ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਹਾਉਣ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਰੋਕਿਆ।
34ਸੱਚ-ਮੁੱਚ ਜੀਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਰੋਕਿਆ ਹੈ ਜੇ ਤੂੰ ਮੈਨੂੰ ਮਿਲਣ ਨੂੰ ਜਲਦੀ ਨਾ ਆਉਂਦੀ ਤਾਂ ਸਵੇਰ ਤੱਕ ਨਾਬਾਲ ਦਾ ਇੱਕ ਵੀ ਮਨੁੱਖ ਜੀਉਂਦਾ ਨਹੀਂ ਬੱਚਣਾ ਸੀ।”
35ਤਦ ਦਾਵੀਦ ਨੇ ਉਸ ਦੇ ਹੱਥੋਂ ਜੋ ਕੁਝ ਉਹ ਉਸ ਲਈ ਲਿਆਈ ਸੀ, ਉਸ ਨੂੰ ਸਵੀਕਾਰ ਕਰ ਲਿਆ ਅਤੇ ਆਖਿਆ, “ਸ਼ਾਂਤੀ ਨਾਲ ਆਪਣੇ ਘਰ ਜਾ। ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਤੇਰੀ ਬੇਨਤੀ ਮੰਨ ਲਈ ਹੈ।”
36ਜਦੋਂ ਅਬੀਗੈਲ ਨਾਬਾਲ ਕੋਲ ਗਈ ਤਾਂ ਉਹ ਘਰ ਵਿੱਚ ਰਾਜੇ ਵਾਂਗ ਦਾਅਵਤ ਕਰ ਰਿਹਾ ਸੀ। ਉਹ ਵੱਡੇ ਅਨੰਦ ਵਿੱਚ ਅਤੇ ਨਸ਼ੇ ਵਿੱਚ ਸੀ। ਇਸ ਲਈ ਉਸ ਨੇ ਸਵੇਰ ਹੋਣ ਤੱਕ ਉਸਨੂੰ ਕੁਝ ਵੀ ਨਹੀਂ ਦੱਸਿਆ।