1 ਸ਼ਮੂਏਲ 25

ਤਦ ਦਾਵੀਦ ਨੇ ਉਸ ਦੇ ਹੱਥੋਂ ਜੋ ਕੁਝ ਉਹ ਉਸ ਲਈ ਲਿਆਈ ਸੀ, ਉਸ ਨੂੰ ਸਵੀਕਾਰ ਕਰ ਲਿਆ ਅਤੇ ਆਖਿਆ, “ਸ਼ਾਂਤੀ ਨਾਲ ਆਪਣੇ ਘਰ ਜਾ। ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਤੇਰੀ ਬੇਨਤੀ ਮੰਨ ਲਈ ਹੈ।”

1 Samuel 25:35 (UKJV) So David received of her hand that which she had brought him, and said unto her, Go up in peace to yours house; see, I have hearkened to your voice, and have accepted your person.

33ਮੁਬਾਰਕ ਤੇਰੀ ਸਮਝ ਅਤੇ ਮੁਬਾਰਕ ਤੂੰ ਹੈ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਹਾਉਣ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਰੋਕਿਆ।

34ਸੱਚ-ਮੁੱਚ ਜੀਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਰੋਕਿਆ ਹੈ ਜੇ ਤੂੰ ਮੈਨੂੰ ਮਿਲਣ ਨੂੰ ਜਲਦੀ ਨਾ ਆਉਂਦੀ ਤਾਂ ਸਵੇਰ ਤੱਕ ਨਾਬਾਲ ਦਾ ਇੱਕ ਵੀ ਮਨੁੱਖ ਜੀਉਂਦਾ ਨਹੀਂ ਬੱਚਣਾ ਸੀ।”

35ਤਦ ਦਾਵੀਦ ਨੇ ਉਸ ਦੇ ਹੱਥੋਂ ਜੋ ਕੁਝ ਉਹ ਉਸ ਲਈ ਲਿਆਈ ਸੀ, ਉਸ ਨੂੰ ਸਵੀਕਾਰ ਕਰ ਲਿਆ ਅਤੇ ਆਖਿਆ, “ਸ਼ਾਂਤੀ ਨਾਲ ਆਪਣੇ ਘਰ ਜਾ। ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਤੇਰੀ ਬੇਨਤੀ ਮੰਨ ਲਈ ਹੈ।”

36ਜਦੋਂ ਅਬੀਗੈਲ ਨਾਬਾਲ ਕੋਲ ਗਈ ਤਾਂ ਉਹ ਘਰ ਵਿੱਚ ਰਾਜੇ ਵਾਂਗ ਦਾਅਵਤ ਕਰ ਰਿਹਾ ਸੀ। ਉਹ ਵੱਡੇ ਅਨੰਦ ਵਿੱਚ ਅਤੇ ਨਸ਼ੇ ਵਿੱਚ ਸੀ। ਇਸ ਲਈ ਉਸ ਨੇ ਸਵੇਰ ਹੋਣ ਤੱਕ ਉਸਨੂੰ ਕੁਝ ਵੀ ਨਹੀਂ ਦੱਸਿਆ।

37ਤਦ ਸਵੇਰ ਨੂੰ ਜਦੋਂ ਨਾਬਾਲ ਸ਼ਾਂਤ ਹੋਇਆ ਤਾਂ ਉਹ ਦੀ ਪਤਨੀ ਨੇ ਉਹ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਉਸਦਾ ਮਨ ਉਸ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.