1 ਸ਼ਮੂਏਲ 26

ਯਾਹਵੇਹ ਹਰ ਇੱਕ ਨੂੰ ਉਸ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। ਯਾਹਵੇਹ ਨੇ ਤੁਹਾਨੂੰ ਅੱਜ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਪਰ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਨਹੀਂ ਚਲਾਵਾਂਗਾ।

1 Samuel 26:23 (UKJV) The LORD render to every man his righteousness and his faithfulness; for the LORD delivered you into my hand to day, but I would not stretch forth mine hand against the LORD's anointed.

21ਤਦ ਸ਼ਾਊਲ ਨੇ ਆਖਿਆ, “ਮੈਂ ਪਾਪ ਕੀਤਾ ਹੈ। ਵਾਪਸ ਆ ਜਾ, ਦਾਵੀਦ ਮੇਰੇ ਪੁੱਤਰ। ਕਿਉਂਕਿ ਤੂੰ ਅੱਜ ਮੇਰੀ ਜ਼ਿੰਦਗੀ ਨੂੰ ਕੀਮਤੀ ਸਮਝਿਆ, ਮੈਂ ਤੈਨੂੰ ਦੁਬਾਰਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਯਕੀਨਨ ਮੈਂ ਇੱਕ ਮੂਰਖ ਵਾਂਗ ਕੰਮ ਕੀਤਾ ਹੈ ਅਤੇ ਬਹੁਤ ਗਲਤ ਕੀਤਾ ਹੈ।”

22ਦਾਵੀਦ ਨੇ ਉੱਤਰ ਦਿੱਤਾ, “ਇਹ ਰਾਜੇ ਦੀ ਬਰਛੀ ਹੈ, ਤੁਹਾਡੇ ਨੌਜਵਾਨਾਂ ਵਿੱਚੋਂ ਇੱਕ ਆਦਮੀ ਆਣ ਕੇ ਇਸ ਨੂੰ ਲੈ ਜਾਵੇ।

23ਯਾਹਵੇਹ ਹਰ ਇੱਕ ਨੂੰ ਉਸ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। ਯਾਹਵੇਹ ਨੇ ਤੁਹਾਨੂੰ ਅੱਜ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਪਰ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਨਹੀਂ ਚਲਾਵਾਂਗਾ।

24ਜਿਵੇਂ ਮੈਂ ਅੱਜ ਤੁਹਾਡੇ ਜੀਵਨ ਦੀ ਕਦਰ ਕੀਤੀ, ਉਸੇ ਤਰ੍ਹਾਂ ਯਾਹਵੇਹ ਮੇਰੀ ਜਾਨ ਦੀ ਕਦਰ ਕਰੇ ਅਤੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਵੇ।”

25ਤਦ ਸ਼ਾਊਲ ਨੇ ਦਾਵੀਦ ਨੂੰ ਆਖਿਆ, “ਹੇ ਮੇਰੇ ਪੁੱਤਰ ਦਾਵੀਦ, ਮੁਬਾਰਕ ਹੈ ਤੂੰ। ਹੇ ਮੇਰੇ ਪੁੱਤਰ ਤੂੰ ਵੱਡੇ ਕੰਮ ਕਰੇਂਗਾ ਅਤੇ ਤੂੰ ਬਾਗਵਾਨ ਵੀ ਹੋਵੇਗਾ।” ਇਸ ਲਈ ਦਾਵੀਦ ਆਪਣੇ ਰਾਹ ਤੁਰ ਪਿਆ ਅਤੇ ਸ਼ਾਊਲ ਘਰ ਨੂੰ ਮੁੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.