22ਦਾਵੀਦ ਨੇ ਉੱਤਰ ਦਿੱਤਾ, “ਇਹ ਰਾਜੇ ਦੀ ਬਰਛੀ ਹੈ, ਤੁਹਾਡੇ ਨੌਜਵਾਨਾਂ ਵਿੱਚੋਂ ਇੱਕ ਆਦਮੀ ਆਣ ਕੇ ਇਸ ਨੂੰ ਲੈ ਜਾਵੇ।
23ਯਾਹਵੇਹ ਹਰ ਇੱਕ ਨੂੰ ਉਸ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। ਯਾਹਵੇਹ ਨੇ ਤੁਹਾਨੂੰ ਅੱਜ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਪਰ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਨਹੀਂ ਚਲਾਵਾਂਗਾ।
24ਜਿਵੇਂ ਮੈਂ ਅੱਜ ਤੁਹਾਡੇ ਜੀਵਨ ਦੀ ਕਦਰ ਕੀਤੀ, ਉਸੇ ਤਰ੍ਹਾਂ ਯਾਹਵੇਹ ਮੇਰੀ ਜਾਨ ਦੀ ਕਦਰ ਕਰੇ ਅਤੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਵੇ।”
25ਤਦ ਸ਼ਾਊਲ ਨੇ ਦਾਵੀਦ ਨੂੰ ਆਖਿਆ, “ਹੇ ਮੇਰੇ ਪੁੱਤਰ ਦਾਵੀਦ, ਮੁਬਾਰਕ ਹੈ ਤੂੰ। ਹੇ ਮੇਰੇ ਪੁੱਤਰ ਤੂੰ ਵੱਡੇ ਕੰਮ ਕਰੇਂਗਾ ਅਤੇ ਤੂੰ ਬਾਗਵਾਨ ਵੀ ਹੋਵੇਗਾ।” ਇਸ ਲਈ ਦਾਵੀਦ ਆਪਣੇ ਰਾਹ ਤੁਰ ਪਿਆ ਅਤੇ ਸ਼ਾਊਲ ਘਰ ਨੂੰ ਮੁੜਿਆ।