1 ਸ਼ਮੂਏਲ 28

ਕਿਉਂਕਿ ਤੂੰ ਯਾਹਵੇਹ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਅਮਾਲੇਕੀਆਂ ਨਾਲ ਉਸ ਦੇ ਭਿਆਨਕ ਕ੍ਰੋਧ ਦੇ ਅਨੁਸਾਰ ਨਹੀਂ ਕੀਤਾ, ਇਸ ਲਈ ਯਾਹਵੇਹ ਨੇ ਅੱਜ ਤੇਰੇ ਨਾਲ ਅਜਿਹਾ ਕੀਤਾ ਹੈ।

1 Samuel 28:18 (UKJV) Because you obeyed not the voice of the LORD, nor executed his fierce wrath upon Amalek, therefore has the LORD done this thing unto you this day.

16ਸਮੂਏਲ ਨੇ ਕਿਹਾ, “ਤੁਸੀਂ ਮੇਰੇ ਕੋਲੋ ਕਿਉਂ ਪੁੱਛਦੇ ਹੋ, ਜਦੋਂ ਕਿ ਯਾਹਵੇਹ ਨੇ ਤੈਨੂੰ ਤਿਆਗ ਦਿੱਤਾ ਹੈ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ?

17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਮੇਰੇ ਰਾਹੀਂ ਭਵਿੱਖਬਾਣੀ ਕੀਤੀ ਸੀ। ਯਾਹਵੇਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਹੈ ਅਤੇ ਤੇਰੇ ਗੁਆਂਢੀ ਦਾਵੀਦ ਨੂੰ ਦੇ ਦਿੱਤਾ ਹੈ।

18ਕਿਉਂਕਿ ਤੂੰ ਯਾਹਵੇਹ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਅਮਾਲੇਕੀਆਂ ਨਾਲ ਉਸ ਦੇ ਭਿਆਨਕ ਕ੍ਰੋਧ ਦੇ ਅਨੁਸਾਰ ਨਹੀਂ ਕੀਤਾ, ਇਸ ਲਈ ਯਾਹਵੇਹ ਨੇ ਅੱਜ ਤੇਰੇ ਨਾਲ ਅਜਿਹਾ ਕੀਤਾ ਹੈ।

19ਯਾਹਵੇਹ ਇਸਰਾਏਲ ਨੂੰ ਅਤੇ ਤੈਨੂੰ ਫ਼ਲਿਸਤੀਆਂ ਦੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਕੱਲ੍ਹ ਨੂੰ ਤੂੰ ਅਤੇ ਤੇਰੇ ਪੁੱਤਰ ਮੇਰੇ ਨਾਲ ਹੋਵੋਗੇ। ਯਾਹਵੇਹ ਇਸਰਾਏਲ ਦੀ ਫ਼ੌਜ ਨੂੰ ਵੀ ਫ਼ਲਿਸਤੀਆਂ ਦੇ ਹੱਥਾਂ ਵਿੱਚ ਦੇ ਦੇਵੇਗਾ।”

20ਸਮੂਏਲ ਦੀਆਂ ਗੱਲਾਂ ਤੋਂ ਡਰਦਾ ਹੋਇਆ ਸ਼ਾਊਲ ਝੱਟ ਜ਼ਮੀਨ ਉੱਤੇ ਡਿੱਗ ਪਿਆ। ਉਸਦੀ ਤਾਕਤ ਖਤਮ ਹੋ ਗਈ ਸੀ, ਕਿਉਂਕਿ ਉਸਨੇ ਸਾਰਾ ਦਿਨ ਅਤੇ ਸਾਰੀ ਰਾਤ ਕੁਝ ਨਹੀਂ ਖਾਧਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.