1 ਸ਼ਮੂਏਲ 28

ਯਾਹਵੇਹ ਇਸਰਾਏਲ ਨੂੰ ਅਤੇ ਤੈਨੂੰ ਫ਼ਲਿਸਤੀਆਂ ਦੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਕੱਲ੍ਹ ਨੂੰ ਤੂੰ ਅਤੇ ਤੇਰੇ ਪੁੱਤਰ ਮੇਰੇ ਨਾਲ ਹੋਵੋਗੇ। ਯਾਹਵੇਹ ਇਸਰਾਏਲ ਦੀ ਫ਼ੌਜ ਨੂੰ ਵੀ ਫ਼ਲਿਸਤੀਆਂ ਦੇ ਹੱਥਾਂ ਵਿੱਚ ਦੇ ਦੇਵੇਗਾ।”

1 Samuel 28:19 (UKJV) Moreover the LORD will also deliver Israel with you into the hand of the Philistines: and tomorrow shall you and your sons be with me: the LORD also shall deliver the host of Israel into the hand of the Philistines.

17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਮੇਰੇ ਰਾਹੀਂ ਭਵਿੱਖਬਾਣੀ ਕੀਤੀ ਸੀ। ਯਾਹਵੇਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਹੈ ਅਤੇ ਤੇਰੇ ਗੁਆਂਢੀ ਦਾਵੀਦ ਨੂੰ ਦੇ ਦਿੱਤਾ ਹੈ।

18ਕਿਉਂਕਿ ਤੂੰ ਯਾਹਵੇਹ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਅਮਾਲੇਕੀਆਂ ਨਾਲ ਉਸ ਦੇ ਭਿਆਨਕ ਕ੍ਰੋਧ ਦੇ ਅਨੁਸਾਰ ਨਹੀਂ ਕੀਤਾ, ਇਸ ਲਈ ਯਾਹਵੇਹ ਨੇ ਅੱਜ ਤੇਰੇ ਨਾਲ ਅਜਿਹਾ ਕੀਤਾ ਹੈ।

19ਯਾਹਵੇਹ ਇਸਰਾਏਲ ਨੂੰ ਅਤੇ ਤੈਨੂੰ ਫ਼ਲਿਸਤੀਆਂ ਦੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਕੱਲ੍ਹ ਨੂੰ ਤੂੰ ਅਤੇ ਤੇਰੇ ਪੁੱਤਰ ਮੇਰੇ ਨਾਲ ਹੋਵੋਗੇ। ਯਾਹਵੇਹ ਇਸਰਾਏਲ ਦੀ ਫ਼ੌਜ ਨੂੰ ਵੀ ਫ਼ਲਿਸਤੀਆਂ ਦੇ ਹੱਥਾਂ ਵਿੱਚ ਦੇ ਦੇਵੇਗਾ।”

20ਸਮੂਏਲ ਦੀਆਂ ਗੱਲਾਂ ਤੋਂ ਡਰਦਾ ਹੋਇਆ ਸ਼ਾਊਲ ਝੱਟ ਜ਼ਮੀਨ ਉੱਤੇ ਡਿੱਗ ਪਿਆ। ਉਸਦੀ ਤਾਕਤ ਖਤਮ ਹੋ ਗਈ ਸੀ, ਕਿਉਂਕਿ ਉਸਨੇ ਸਾਰਾ ਦਿਨ ਅਤੇ ਸਾਰੀ ਰਾਤ ਕੁਝ ਨਹੀਂ ਖਾਧਾ ਸੀ।

21ਜਦੋਂ ਉਹ ਔਰਤ ਸ਼ਾਊਲ ਕੋਲ ਆਈ ਅਤੇ ਵੇਖਿਆ ਕਿ ਉਹ ਬਹੁਤ ਘਬਰਾ ਗਿਆ ਹੈ ਤਾਂ ਉਸ ਨੇ ਆਖਿਆ, “ਵੇਖ, ਤੇਰੀ ਦਾਸੀ ਨੇ ਤੇਰੀ ਗੱਲ ਮੰਨ ਲਈ ਹੈ। ਮੈਂ ਆਪਣੀ ਜਾਨ ਤਲੀ ਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.