2ਦਾਵੀਦ ਨੇ ਆਖਿਆ, ਤਦ ਤੂੰ ਆਪ ਵੇਖੇਗਾ ਕਿ ਤੇਰਾ ਦਾਸ ਕੀ ਕਰ ਸਕਦਾ ਹੈ। ਆਕੀਸ਼ ਨੇ ਜਵਾਬ ਦਿੱਤਾ, “ਬਹੁਤ ਵਧੀਆ, ਮੈਂ ਤੈਨੂੰ ਜੀਵਨ ਭਰ ਲਈ ਆਪਣਾ ਸੁਰੱਖਿਆ ਕਰਮੀ ਬਣਾਵਾਂਗਾ।”
3ਹੁਣ ਸਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਅਤੇ ਉਸਨੂੰ ਉਸਦੇ ਆਪਣੇ ਨਗਰ ਰਾਮਾਹ ਵਿੱਚ ਦਫ਼ਨਾਇਆ। ਸ਼ਾਊਲ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।
4ਫ਼ਲਿਸਤੀ ਇਕੱਠੇ ਹੋਏ ਅਤੇ ਆ ਕੇ ਸ਼ੂਨੇਮ ਵਿੱਚ ਡੇਰਾ ਲਾਇਆ ਅਤੇ ਸ਼ਾਊਲ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਗਿਲਬੋਆ ਵਿੱਚ ਡੇਰਾ ਲਾਇਆ।
5ਜਦੋਂ ਸ਼ਾਊਲ ਨੇ ਫ਼ਲਿਸਤੀਆਂ ਦੀ ਫ਼ੌਜ ਨੂੰ ਵੇਖਿਆ ਤਾਂ ਉਹ ਡਰ ਗਿਆ। ਉਸਦਾ ਦਿਲ ਡਾਢਾ ਕੰਬਿਆ।
6ਉਸ ਨੇ ਯਾਹਵੇਹ ਤੋਂ ਪੁੱਛਿਆ, ਪਰ ਯਾਹਵੇਹ ਨੇ ਉਸ ਨੂੰ ਸੁਪਨਿਆਂ ਜਾਂ ਊਰੀਮ ਜਾਂ ਨਬੀਆਂ ਦੁਆਰਾ ਉੱਤਰ ਨਹੀਂ ਦਿੱਤਾ।