9ਆਕੀਸ਼ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੂੰ ਮੇਰੀ ਨਿਗਾਹ ਵਿੱਚ ਪਰਮੇਸ਼ਵਰ ਦੇ ਦੂਤ ਵਾਂਗ ਭਲਾ ਹੈ। ਪਰ ਫ਼ਲਿਸਤੀ ਹਾਕਮਾਂ ਨੇ ਕਿਹਾ, ‘ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ।’
10ਹੁਣ ਤੂੰ ਆਪਣੇ ਮਾਲਕ ਦੇ ਨੌਕਰਾਂ ਸਮੇਤ ਜਿਹੜੇ ਤੇਰੇ ਨਾਲ ਆਏ ਹਨ, ਜਲਦੀ ਉੱਠ ਅਤੇ ਸਵੇਰ ਹੁੰਦੇ ਹੀ ਉੱਥੋਂ ਨਿਕਲ ਜਾ।”
11ਤਾਂ ਦਾਵੀਦ ਅਤੇ ਉਹ ਦੇ ਆਦਮੀ ਫ਼ਲਿਸਤੀਆਂ ਦੇ ਦੇਸ ਨੂੰ ਮੁੜਨ ਲਈ ਤੜਕੇ ਉੱਠੇ ਅਤੇ ਫ਼ਲਿਸਤੀ ਯਿਜ਼ਰਏਲ ਨੂੰ ਚੜ੍ਹ ਗਏ।