1 ਸ਼ਮੂਏਲ 29

ਆਕੀਸ਼ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੂੰ ਮੇਰੀ ਨਿਗਾਹ ਵਿੱਚ ਪਰਮੇਸ਼ਵਰ ਦੇ ਦੂਤ ਵਾਂਗ ਭਲਾ ਹੈ। ਪਰ ਫ਼ਲਿਸਤੀ ਹਾਕਮਾਂ ਨੇ ਕਿਹਾ, ‘ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ।’

1 Samuel 29:9 (UKJV) And Achish answered and said to David, I know that you are good in my sight, as an angel of God: notwithstanding the princes of the Philistines have said, He shall not go up with us to the battle.

7ਹੁਣ ਵਾਪਸ ਮੁੜ ਅਤੇ ਸ਼ਾਂਤੀ ਨਾਲ ਚਲਿਆ ਜਾ; ਤਾਂ ਜੋ ਫ਼ਲਿਸਤੀ ਹਾਕਮ ਤੇਰੇ ਨਾਲ ਨਾਰਾਜ਼ ਨਾ ਹੋਣ।”

8ਦਾਵੀਦ ਨੇ ਆਕੀਸ਼ ਨੂੰ ਪੁੱਛਿਆ, “ਪਰ ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਕੋਲ ਆਇਆ ਹਾਂ, ਉਸ ਦਿਨ ਤੋਂ ਹੁਣ ਤੱਕ ਤੁਸੀਂ ਆਪਣੇ ਸੇਵਕ ਦੇ ਵਿਰੁੱਧ ਕੀ ਵੇਖਿਆ ਹੈ? ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾ?”

9ਆਕੀਸ਼ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੂੰ ਮੇਰੀ ਨਿਗਾਹ ਵਿੱਚ ਪਰਮੇਸ਼ਵਰ ਦੇ ਦੂਤ ਵਾਂਗ ਭਲਾ ਹੈ। ਪਰ ਫ਼ਲਿਸਤੀ ਹਾਕਮਾਂ ਨੇ ਕਿਹਾ, ‘ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ।’

10ਹੁਣ ਤੂੰ ਆਪਣੇ ਮਾਲਕ ਦੇ ਨੌਕਰਾਂ ਸਮੇਤ ਜਿਹੜੇ ਤੇਰੇ ਨਾਲ ਆਏ ਹਨ, ਜਲਦੀ ਉੱਠ ਅਤੇ ਸਵੇਰ ਹੁੰਦੇ ਹੀ ਉੱਥੋਂ ਨਿਕਲ ਜਾ।”

11ਤਾਂ ਦਾਵੀਦ ਅਤੇ ਉਹ ਦੇ ਆਦਮੀ ਫ਼ਲਿਸਤੀਆਂ ਦੇ ਦੇਸ ਨੂੰ ਮੁੜਨ ਲਈ ਤੜਕੇ ਉੱਠੇ ਅਤੇ ਫ਼ਲਿਸਤੀ ਯਿਜ਼ਰਏਲ ਨੂੰ ਚੜ੍ਹ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.