1 ਸ਼ਮੂਏਲ 29

ਦਾਵੀਦ ਨੇ ਆਕੀਸ਼ ਨੂੰ ਪੁੱਛਿਆ, “ਪਰ ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਕੋਲ ਆਇਆ ਹਾਂ, ਉਸ ਦਿਨ ਤੋਂ ਹੁਣ ਤੱਕ ਤੁਸੀਂ ਆਪਣੇ ਸੇਵਕ ਦੇ ਵਿਰੁੱਧ ਕੀ ਵੇਖਿਆ ਹੈ? ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾ?”

1 Samuel 29:8 (UKJV) And David said unto Achish, But what have I done? and what have you found in your servant so long as I have been with you unto this day, that I may not go fight against the enemies of my lord the king?

6ਤਾਂ ਆਕੀਸ਼ ਨੇ ਦਾਵੀਦ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਜੀਉਂਦੇ ਯਾਹਵੇਹ ਦੀ ਸਹੁੰ, ਤੂੰ ਸੱਚ-ਮੁੱਚ ਭਰੋਸੇਯੋਗ ਹੈ ਅਤੇ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਮੇਰੇ ਨਾਲ ਫ਼ੌਜ ਵਿੱਚ ਸੇਵਾ ਕਰੋ। ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ, ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਪਾਇਆ, ਪਰ ਹਾਕਮ ਤੇਰੇ ਆਉਣ ਨਾਲ ਰਾਜੀ ਨਹੀਂ।

7ਹੁਣ ਵਾਪਸ ਮੁੜ ਅਤੇ ਸ਼ਾਂਤੀ ਨਾਲ ਚਲਿਆ ਜਾ; ਤਾਂ ਜੋ ਫ਼ਲਿਸਤੀ ਹਾਕਮ ਤੇਰੇ ਨਾਲ ਨਾਰਾਜ਼ ਨਾ ਹੋਣ।”

8ਦਾਵੀਦ ਨੇ ਆਕੀਸ਼ ਨੂੰ ਪੁੱਛਿਆ, “ਪਰ ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਕੋਲ ਆਇਆ ਹਾਂ, ਉਸ ਦਿਨ ਤੋਂ ਹੁਣ ਤੱਕ ਤੁਸੀਂ ਆਪਣੇ ਸੇਵਕ ਦੇ ਵਿਰੁੱਧ ਕੀ ਵੇਖਿਆ ਹੈ? ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾ?”

9ਆਕੀਸ਼ ਨੇ ਦਾਵੀਦ ਨੂੰ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੂੰ ਮੇਰੀ ਨਿਗਾਹ ਵਿੱਚ ਪਰਮੇਸ਼ਵਰ ਦੇ ਦੂਤ ਵਾਂਗ ਭਲਾ ਹੈ। ਪਰ ਫ਼ਲਿਸਤੀ ਹਾਕਮਾਂ ਨੇ ਕਿਹਾ, ‘ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ।’

10ਹੁਣ ਤੂੰ ਆਪਣੇ ਮਾਲਕ ਦੇ ਨੌਕਰਾਂ ਸਮੇਤ ਜਿਹੜੇ ਤੇਰੇ ਨਾਲ ਆਏ ਹਨ, ਜਲਦੀ ਉੱਠ ਅਤੇ ਸਵੇਰ ਹੁੰਦੇ ਹੀ ਉੱਥੋਂ ਨਿਕਲ ਜਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.