1 ਸ਼ਮੂਏਲ 29

ਤਾਂ ਆਕੀਸ਼ ਨੇ ਦਾਵੀਦ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਜੀਉਂਦੇ ਯਾਹਵੇਹ ਦੀ ਸਹੁੰ, ਤੂੰ ਸੱਚ-ਮੁੱਚ ਭਰੋਸੇਯੋਗ ਹੈ ਅਤੇ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਮੇਰੇ ਨਾਲ ਫ਼ੌਜ ਵਿੱਚ ਸੇਵਾ ਕਰੋ। ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ, ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਪਾਇਆ, ਪਰ ਹਾਕਮ ਤੇਰੇ ਆਉਣ ਨਾਲ ਰਾਜੀ ਨਹੀਂ।

1 Samuel 29:6 (UKJV) Then Achish called David, and said unto him, Surely, as the LORD lives, you have been upright, and your going out and your coming in with me in the host is good in my sight: for I have not found evil in you since the day of your coming unto me unto this day: nevertheless the lords favour you not.

4ਪਰ ਫ਼ਲਿਸਤੀਆਂ ਦੇ ਹਾਕਮ ਆਕੀਸ਼ ਉੱਤੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਉਸ ਮਨੁੱਖ ਨੂੰ ਵਾਪਸ ਭੇਜ ਦੇ ਤਾਂ ਜੋ ਉਹ ਉਸ ਥਾਂ ਤੇ ਵਾਪਸ ਚਲਾ ਜਾਵੇ ਜਿਹੜਾ ਤੂੰ ਉਸ ਲਈ ਠਹਿਰਾਇਆ ਹੈ। ਉਸਨੂੰ ਸਾਡੇ ਨਾਲ ਲੜਾਈ ਵਿੱਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਉਹ ਲੜਾਈ ਵਿੱਚ ਸਾਡੇ ਵਿਰੁੱਧ ਹੋ ਜਾਵੇਗਾ। ਸਾਡੇ ਆਪਣੇ ਬੰਦਿਆਂ ਦੇ ਸਿਰ ਲੈਣ ਨਾਲੋਂ ਉਹ ਆਪਣੇ ਮਾਲਕ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਸੀ?

5ਕੀ ਇਹ ਉਹ ਦਾਵੀਦ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ: “ ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ, ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ’?”

6ਤਾਂ ਆਕੀਸ਼ ਨੇ ਦਾਵੀਦ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਜੀਉਂਦੇ ਯਾਹਵੇਹ ਦੀ ਸਹੁੰ, ਤੂੰ ਸੱਚ-ਮੁੱਚ ਭਰੋਸੇਯੋਗ ਹੈ ਅਤੇ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਮੇਰੇ ਨਾਲ ਫ਼ੌਜ ਵਿੱਚ ਸੇਵਾ ਕਰੋ। ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ, ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਪਾਇਆ, ਪਰ ਹਾਕਮ ਤੇਰੇ ਆਉਣ ਨਾਲ ਰਾਜੀ ਨਹੀਂ।

7ਹੁਣ ਵਾਪਸ ਮੁੜ ਅਤੇ ਸ਼ਾਂਤੀ ਨਾਲ ਚਲਿਆ ਜਾ; ਤਾਂ ਜੋ ਫ਼ਲਿਸਤੀ ਹਾਕਮ ਤੇਰੇ ਨਾਲ ਨਾਰਾਜ਼ ਨਾ ਹੋਣ।”

8ਦਾਵੀਦ ਨੇ ਆਕੀਸ਼ ਨੂੰ ਪੁੱਛਿਆ, “ਪਰ ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਕੋਲ ਆਇਆ ਹਾਂ, ਉਸ ਦਿਨ ਤੋਂ ਹੁਣ ਤੱਕ ਤੁਸੀਂ ਆਪਣੇ ਸੇਵਕ ਦੇ ਵਿਰੁੱਧ ਕੀ ਵੇਖਿਆ ਹੈ? ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.