1 ਸ਼ਮੂਏਲ 29

ਪਰ ਫ਼ਲਿਸਤੀਆਂ ਦੇ ਹਾਕਮ ਆਕੀਸ਼ ਉੱਤੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਉਸ ਮਨੁੱਖ ਨੂੰ ਵਾਪਸ ਭੇਜ ਦੇ ਤਾਂ ਜੋ ਉਹ ਉਸ ਥਾਂ ਤੇ ਵਾਪਸ ਚਲਾ ਜਾਵੇ ਜਿਹੜਾ ਤੂੰ ਉਸ ਲਈ ਠਹਿਰਾਇਆ ਹੈ। ਉਸਨੂੰ ਸਾਡੇ ਨਾਲ ਲੜਾਈ ਵਿੱਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਉਹ ਲੜਾਈ ਵਿੱਚ ਸਾਡੇ ਵਿਰੁੱਧ ਹੋ ਜਾਵੇਗਾ। ਸਾਡੇ ਆਪਣੇ ਬੰਦਿਆਂ ਦੇ ਸਿਰ ਲੈਣ ਨਾਲੋਂ ਉਹ ਆਪਣੇ ਮਾਲਕ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਸੀ?

1 Samuel 29:4 (UKJV) And the princes of the Philistines were angry with him; and the princes of the Philistines said unto him, Make this fellow return, that he may go again to his place which you have appointed him, and let him not go down with us to battle, lest in the battle he be an adversary to us: for wherewith should he reconcile himself unto his master? should it not be with the heads of these men?

2ਜਦੋਂ ਫ਼ਲਿਸਤੀ ਅਤੇ ਹਾਕਮ ਆਪਣੀਆਂ ਸੈਂਕੜੇ ਅਤੇ ਹਜ਼ਾਰਾਂ ਦੇ ਨਾਲ ਜਾਂਦੇ ਸਨ, ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਪਿੱਛੇ-ਪਿੱਛੇ ਆਉਂਦੇ ਸਨ।

3ਫ਼ਲਿਸਤੀਆਂ ਦੇ ਸਰਦਾਰਾਂ ਨੇ ਪੁੱਛਿਆ, “ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?” ਆਕੀਸ਼ ਨੇ ਉੱਤਰ ਦਿੱਤਾ, “ਕੀ ਇਹ ਦਾਵੀਦ ਨਹੀਂ ਹੈ, ਜਿਹੜਾ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਅਫ਼ਸਰ ਸੀ? ਉਹ ਮੇਰੇ ਨਾਲ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਜਿਸ ਦਿਨ ਤੋਂ ਉਸਨੇ ਸ਼ਾਊਲ ਨੂੰ ਛੱਡਿਆ ਹੈ, ਹੁਣ ਤੱਕ, ਮੈਂ ਉਸ ਵਿੱਚ ਕੋਈ ਖੋਟ ਨਹੀਂ ਵੇਖੀ।”

4ਪਰ ਫ਼ਲਿਸਤੀਆਂ ਦੇ ਹਾਕਮ ਆਕੀਸ਼ ਉੱਤੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਉਸ ਮਨੁੱਖ ਨੂੰ ਵਾਪਸ ਭੇਜ ਦੇ ਤਾਂ ਜੋ ਉਹ ਉਸ ਥਾਂ ਤੇ ਵਾਪਸ ਚਲਾ ਜਾਵੇ ਜਿਹੜਾ ਤੂੰ ਉਸ ਲਈ ਠਹਿਰਾਇਆ ਹੈ। ਉਸਨੂੰ ਸਾਡੇ ਨਾਲ ਲੜਾਈ ਵਿੱਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਉਹ ਲੜਾਈ ਵਿੱਚ ਸਾਡੇ ਵਿਰੁੱਧ ਹੋ ਜਾਵੇਗਾ। ਸਾਡੇ ਆਪਣੇ ਬੰਦਿਆਂ ਦੇ ਸਿਰ ਲੈਣ ਨਾਲੋਂ ਉਹ ਆਪਣੇ ਮਾਲਕ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਸੀ?

5ਕੀ ਇਹ ਉਹ ਦਾਵੀਦ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ: “ ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ, ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ’?”

6ਤਾਂ ਆਕੀਸ਼ ਨੇ ਦਾਵੀਦ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਜੀਉਂਦੇ ਯਾਹਵੇਹ ਦੀ ਸਹੁੰ, ਤੂੰ ਸੱਚ-ਮੁੱਚ ਭਰੋਸੇਯੋਗ ਹੈ ਅਤੇ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਮੇਰੇ ਨਾਲ ਫ਼ੌਜ ਵਿੱਚ ਸੇਵਾ ਕਰੋ। ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ, ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਪਾਇਆ, ਪਰ ਹਾਕਮ ਤੇਰੇ ਆਉਣ ਨਾਲ ਰਾਜੀ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.