1 ਸ਼ਮੂਏਲ 29

ਫ਼ਲਿਸਤੀਆਂ ਦੇ ਸਰਦਾਰਾਂ ਨੇ ਪੁੱਛਿਆ, “ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?” ਆਕੀਸ਼ ਨੇ ਉੱਤਰ ਦਿੱਤਾ, “ਕੀ ਇਹ ਦਾਵੀਦ ਨਹੀਂ ਹੈ, ਜਿਹੜਾ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਅਫ਼ਸਰ ਸੀ? ਉਹ ਮੇਰੇ ਨਾਲ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਜਿਸ ਦਿਨ ਤੋਂ ਉਸਨੇ ਸ਼ਾਊਲ ਨੂੰ ਛੱਡਿਆ ਹੈ, ਹੁਣ ਤੱਕ, ਮੈਂ ਉਸ ਵਿੱਚ ਕੋਈ ਖੋਟ ਨਹੀਂ ਵੇਖੀ।”

1 Samuel 29:3 (UKJV) Then said the princes of the Philistines, What do these Hebrews here? And Achish said unto the princes of the Philistines, Is not this David, the servant of Saul the king of Israel, which has been with me these days, or these years, and I have found no fault in him since he fell unto me unto this day?

1ਫ਼ਲਿਸਤੀਆਂ ਨੇ ਅਫ਼ੇਕ ਵਿੱਚ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਨੇ ਇੱਕ ਪਾਣੀ ਦੇ ਸੋਤੇ ਦੇ ਕੋਲ ਜੋ ਯਿਜ਼ਰਏਲ ਵਿੱਚ ਡੇਰੇ ਲਾਏ।

2ਜਦੋਂ ਫ਼ਲਿਸਤੀ ਅਤੇ ਹਾਕਮ ਆਪਣੀਆਂ ਸੈਂਕੜੇ ਅਤੇ ਹਜ਼ਾਰਾਂ ਦੇ ਨਾਲ ਜਾਂਦੇ ਸਨ, ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਪਿੱਛੇ-ਪਿੱਛੇ ਆਉਂਦੇ ਸਨ।

3ਫ਼ਲਿਸਤੀਆਂ ਦੇ ਸਰਦਾਰਾਂ ਨੇ ਪੁੱਛਿਆ, “ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?” ਆਕੀਸ਼ ਨੇ ਉੱਤਰ ਦਿੱਤਾ, “ਕੀ ਇਹ ਦਾਵੀਦ ਨਹੀਂ ਹੈ, ਜਿਹੜਾ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਅਫ਼ਸਰ ਸੀ? ਉਹ ਮੇਰੇ ਨਾਲ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਜਿਸ ਦਿਨ ਤੋਂ ਉਸਨੇ ਸ਼ਾਊਲ ਨੂੰ ਛੱਡਿਆ ਹੈ, ਹੁਣ ਤੱਕ, ਮੈਂ ਉਸ ਵਿੱਚ ਕੋਈ ਖੋਟ ਨਹੀਂ ਵੇਖੀ।”

4ਪਰ ਫ਼ਲਿਸਤੀਆਂ ਦੇ ਹਾਕਮ ਆਕੀਸ਼ ਉੱਤੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਉਸ ਮਨੁੱਖ ਨੂੰ ਵਾਪਸ ਭੇਜ ਦੇ ਤਾਂ ਜੋ ਉਹ ਉਸ ਥਾਂ ਤੇ ਵਾਪਸ ਚਲਾ ਜਾਵੇ ਜਿਹੜਾ ਤੂੰ ਉਸ ਲਈ ਠਹਿਰਾਇਆ ਹੈ। ਉਸਨੂੰ ਸਾਡੇ ਨਾਲ ਲੜਾਈ ਵਿੱਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਉਹ ਲੜਾਈ ਵਿੱਚ ਸਾਡੇ ਵਿਰੁੱਧ ਹੋ ਜਾਵੇਗਾ। ਸਾਡੇ ਆਪਣੇ ਬੰਦਿਆਂ ਦੇ ਸਿਰ ਲੈਣ ਨਾਲੋਂ ਉਹ ਆਪਣੇ ਮਾਲਕ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਸੀ?

5ਕੀ ਇਹ ਉਹ ਦਾਵੀਦ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ: “ ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ, ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ’?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.