13ਕਿਉਂ ਜੋ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਉਸ ਦੇ ਘਰਾਣੇ ਦਾ ਸਦਾ ਲਈ ਨਿਆਂ ਕਰਾਂਗਾ ਉਸ ਪਾਪ ਦੇ ਕਾਰਨ ਜਿਸ ਬਾਰੇ ਉਸਨੇ ਜਾਣ ਵੀ ਲਿਆ ਹੈ। ਉਸਦੇ ਪੁੱਤਰਾਂ ਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਉਹ ਉਹਨਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ।
14ਇਸ ਲਈ ਮੈਂ ਏਲੀ ਦੇ ਪਰਿਵਾਰ ਵਿਖੇ ਮੈਂ ਸਹੁੰ ਖਾਧੀ, ‘ਏਲੀ ਦੇ ਪਰਿਵਾਰ ਦਾ ਦੋਸ਼ ਬਲੀ ਜਾਂ ਭੇਟ ਨਾਲ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।’ ”
15ਸਮੂਏਲ ਸਵੇਰ ਤੱਕ ਸੁੱਤਾ ਰਿਹਾ ਅਤੇ ਫਿਰ ਯਾਹਵੇਹ ਦੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹ ਏਲੀ ਨੂੰ ਦਰਸ਼ਨ ਦੱਸਣ ਤੋਂ ਡਰਦਾ ਸੀ,
16ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸਮੂਏਲ ਮੇਰੇ ਪੁੱਤਰ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”
17ਤਦ ਉਸ ਨੇ ਪੁੱਛਿਆ, “ਉਹ ਕਿਹੜੀ ਗੱਲ ਹੈ ਜਿਹੜੀ ਯਾਹਵੇਹ ਨੇ ਤੈਨੂੰ ਆਖੀ ਹੈ? ਉਸ ਨੂੰ ਮੇਰੇ ਤੋਂ ਨਾ ਲੁਕਾਵੀਂ। ਜੇ ਕਦੀ ਉਹਨਾਂ ਗੱਲਾਂ ਵਿੱਚੋਂ ਜੋ ਉਸਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੀਂ ਤਾਂ ਪਰਮੇਸ਼ਵਰ ਤੇਰੇ ਨਾਲ ਉਸ ਤਰ੍ਹਾਂ ਹੀ ਕਰੇ ਸਗੋਂ ਉਸ ਤੋਂ ਵੱਧ ਕਰੇ।”