1 ਸ਼ਮੂਏਲ 3

ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸਮੂਏਲ ਮੇਰੇ ਪੁੱਤਰ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”

1 Samuel 3:16 (UKJV) Then Eli called Samuel, and said, Samuel, my son. And he answered, Here am I.

14ਇਸ ਲਈ ਮੈਂ ਏਲੀ ਦੇ ਪਰਿਵਾਰ ਵਿਖੇ ਮੈਂ ਸਹੁੰ ਖਾਧੀ, ‘ਏਲੀ ਦੇ ਪਰਿਵਾਰ ਦਾ ਦੋਸ਼ ਬਲੀ ਜਾਂ ਭੇਟ ਨਾਲ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।’ ”

15ਸਮੂਏਲ ਸਵੇਰ ਤੱਕ ਸੁੱਤਾ ਰਿਹਾ ਅਤੇ ਫਿਰ ਯਾਹਵੇਹ ਦੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹ ਏਲੀ ਨੂੰ ਦਰਸ਼ਨ ਦੱਸਣ ਤੋਂ ਡਰਦਾ ਸੀ,

16ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸਮੂਏਲ ਮੇਰੇ ਪੁੱਤਰ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”

17ਤਦ ਉਸ ਨੇ ਪੁੱਛਿਆ, “ਉਹ ਕਿਹੜੀ ਗੱਲ ਹੈ ਜਿਹੜੀ ਯਾਹਵੇਹ ਨੇ ਤੈਨੂੰ ਆਖੀ ਹੈ? ਉਸ ਨੂੰ ਮੇਰੇ ਤੋਂ ਨਾ ਲੁਕਾਵੀਂ। ਜੇ ਕਦੀ ਉਹਨਾਂ ਗੱਲਾਂ ਵਿੱਚੋਂ ਜੋ ਉਸਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੀਂ ਤਾਂ ਪਰਮੇਸ਼ਵਰ ਤੇਰੇ ਨਾਲ ਉਸ ਤਰ੍ਹਾਂ ਹੀ ਕਰੇ ਸਗੋਂ ਉਸ ਤੋਂ ਵੱਧ ਕਰੇ।”

18ਤਾਂ ਸਮੂਏਲ ਨੇ ਉਸ ਤੋਂ ਕੁਝ ਨਾ ਛੁਪਾਇਆ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਤਦ ਏਲੀ ਨੇ ਕਿਹਾ, “ਉਹ ਯਾਹਵੇਹ ਹੀ ਹੈ; ਉਹ ਉਹੀ ਕਰੇ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.