1 ਸ਼ਮੂਏਲ 3

ਤਾਂ ਸਮੂਏਲ ਨੇ ਉਸ ਤੋਂ ਕੁਝ ਨਾ ਛੁਪਾਇਆ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਤਦ ਏਲੀ ਨੇ ਕਿਹਾ, “ਉਹ ਯਾਹਵੇਹ ਹੀ ਹੈ; ਉਹ ਉਹੀ ਕਰੇ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”

1 Samuel 3:18 (UKJV) And Samuel told him everything, and hid nothing from him. And he said, It is the LORD: let him do what seems him good.

16ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸਮੂਏਲ ਮੇਰੇ ਪੁੱਤਰ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”

17ਤਦ ਉਸ ਨੇ ਪੁੱਛਿਆ, “ਉਹ ਕਿਹੜੀ ਗੱਲ ਹੈ ਜਿਹੜੀ ਯਾਹਵੇਹ ਨੇ ਤੈਨੂੰ ਆਖੀ ਹੈ? ਉਸ ਨੂੰ ਮੇਰੇ ਤੋਂ ਨਾ ਲੁਕਾਵੀਂ। ਜੇ ਕਦੀ ਉਹਨਾਂ ਗੱਲਾਂ ਵਿੱਚੋਂ ਜੋ ਉਸਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੀਂ ਤਾਂ ਪਰਮੇਸ਼ਵਰ ਤੇਰੇ ਨਾਲ ਉਸ ਤਰ੍ਹਾਂ ਹੀ ਕਰੇ ਸਗੋਂ ਉਸ ਤੋਂ ਵੱਧ ਕਰੇ।”

18ਤਾਂ ਸਮੂਏਲ ਨੇ ਉਸ ਤੋਂ ਕੁਝ ਨਾ ਛੁਪਾਇਆ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਤਦ ਏਲੀ ਨੇ ਕਿਹਾ, “ਉਹ ਯਾਹਵੇਹ ਹੀ ਹੈ; ਉਹ ਉਹੀ ਕਰੇ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”

19ਯਾਹਵੇਹ ਸਮੂਏਲ ਦੇ ਨਾਲ ਸੀ ਜਦੋਂ ਉਹ ਵੱਡਾ ਹੁੰਦਾ ਗਿਆ, ਉਸਨੇ ਉਸਦੀ ਕੋਈ ਵੀ ਆਖੀ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ।

20ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਸਮੂਏਲ ਯਾਹਵੇਹ ਦਾ ਨਬੀ ਠਹਿਰਾਇਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.