1 ਸ਼ਮੂਏਲ 3

ਇਸ ਲਈ ਮੈਂ ਏਲੀ ਦੇ ਪਰਿਵਾਰ ਵਿਖੇ ਮੈਂ ਸਹੁੰ ਖਾਧੀ, ‘ਏਲੀ ਦੇ ਪਰਿਵਾਰ ਦਾ ਦੋਸ਼ ਬਲੀ ਜਾਂ ਭੇਟ ਨਾਲ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।’ ”

1 Samuel 3:14 (UKJV) And therefore I have sworn unto the house of Eli, that the iniquity of Eli's house shall not be purged with sacrifice nor offering for ever.

12ਉਸ ਸਮੇਂ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਪਰਿਵਾਰ ਦੇ ਲਈ ਆਖਿਆ ਸੀ।

13ਕਿਉਂ ਜੋ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਉਸ ਦੇ ਘਰਾਣੇ ਦਾ ਸਦਾ ਲਈ ਨਿਆਂ ਕਰਾਂਗਾ ਉਸ ਪਾਪ ਦੇ ਕਾਰਨ ਜਿਸ ਬਾਰੇ ਉਸਨੇ ਜਾਣ ਵੀ ਲਿਆ ਹੈ। ਉਸਦੇ ਪੁੱਤਰਾਂ ਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਉਹ ਉਹਨਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ।

14ਇਸ ਲਈ ਮੈਂ ਏਲੀ ਦੇ ਪਰਿਵਾਰ ਵਿਖੇ ਮੈਂ ਸਹੁੰ ਖਾਧੀ, ‘ਏਲੀ ਦੇ ਪਰਿਵਾਰ ਦਾ ਦੋਸ਼ ਬਲੀ ਜਾਂ ਭੇਟ ਨਾਲ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।’ ”

15ਸਮੂਏਲ ਸਵੇਰ ਤੱਕ ਸੁੱਤਾ ਰਿਹਾ ਅਤੇ ਫਿਰ ਯਾਹਵੇਹ ਦੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹ ਏਲੀ ਨੂੰ ਦਰਸ਼ਨ ਦੱਸਣ ਤੋਂ ਡਰਦਾ ਸੀ,

16ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸਮੂਏਲ ਮੇਰੇ ਪੁੱਤਰ। ਸਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.