1 ਸ਼ਮੂਏਲ 3

ਯਾਹਵੇਹ ਸ਼ੀਲੋਹ ਵਿੱਚ ਪ੍ਰਗਟ ਹੁੰਦਾ ਰਿਹਾ ਅਤੇ ਉੱਥੇ ਉਸਨੇ ਸਮੂਏਲ ਨੂੰ ਆਪਣੇ ਬਚਨ ਦੁਆਰਾ ਪ੍ਰਗਟ ਕੀਤਾ।

1 Samuel 3:21 (UKJV) And the LORD appeared again in Shiloh: for the LORD revealed himself to Samuel in Shiloh by the word of the LORD.

19ਯਾਹਵੇਹ ਸਮੂਏਲ ਦੇ ਨਾਲ ਸੀ ਜਦੋਂ ਉਹ ਵੱਡਾ ਹੁੰਦਾ ਗਿਆ, ਉਸਨੇ ਉਸਦੀ ਕੋਈ ਵੀ ਆਖੀ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ।

20ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਸਮੂਏਲ ਯਾਹਵੇਹ ਦਾ ਨਬੀ ਠਹਿਰਾਇਆ ਗਿਆ ਸੀ।

21ਯਾਹਵੇਹ ਸ਼ੀਲੋਹ ਵਿੱਚ ਪ੍ਰਗਟ ਹੁੰਦਾ ਰਿਹਾ ਅਤੇ ਉੱਥੇ ਉਸਨੇ ਸਮੂਏਲ ਨੂੰ ਆਪਣੇ ਬਚਨ ਦੁਆਰਾ ਪ੍ਰਗਟ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.