1 ਸ਼ਮੂਏਲ 3

ਤਾਂ ਏਲੀ ਨੇ ਸਮੂਏਲ ਨੂੰ ਆਖਿਆ, “ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ ” ਤਾਂ ਸਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।

1 Samuel 3:9 (UKJV) Therefore Eli said unto Samuel, Go, lie down: and it shall be, if he call you, that you shall say, Speak, LORD; for your servant hears. So Samuel went and lay down in his place.

7ਪਰ ਸਮੂਏਲ ਅਜੇ ਤੱਕ ਯਾਹਵੇਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਾਹਵੇਹ ਦਾ ਬਚਨ ਅਜੇ ਉਸ ਉੱਤੇ ਪ੍ਰਗਟ ਹੋਇਆ ਸੀ।

8ਤੀਜੀ ਵਾਰ ਯਾਹਵੇਹ ਨੇ ਬੁਲਾਇਆ, “ਸਮੂਏਲ!” ਸਮੂਏਲ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਤਦ ਏਲੀ ਨੇ ਜਾਣ ਲਿਆ ਕਿ ਯਾਹਵੇਹ ਮੁੰਡੇ ਨੂੰ ਬੁਲਾ ਰਿਹਾ ਸੀ।

9ਤਾਂ ਏਲੀ ਨੇ ਸਮੂਏਲ ਨੂੰ ਆਖਿਆ, “ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ ” ਤਾਂ ਸਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।

10ਤਦ ਯਾਹਵੇਹ ਆਇਆ ਅਤੇ ਉੱਥੇ ਖੜ੍ਹਾ ਹੋ ਕੇ ਪਹਿਲਾਂ ਵਾਂਗ ਪੁਕਾਰਿਆ, “ਸਮੂਏਲ! ਸਮੂਏਲ!” ਤਦ ਸਮੂਏਲ ਨੇ ਕਿਹਾ, “ਬੋਲ ਕਿਉਂ ਜੋ ਤੁਹਾਡਾ ਸੇਵਕ ਸੁਣਦਾ ਹੈ।”

11ਅਤੇ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਵੇਖ, ਮੈਂ ਇਸਰਾਏਲ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਸੁਣਨ ਵਾਲੇ ਹਰ ਇੱਕ ਦੇ ਕੰਨ ਕੰਬਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.