8ਤੀਜੀ ਵਾਰ ਯਾਹਵੇਹ ਨੇ ਬੁਲਾਇਆ, “ਸਮੂਏਲ!” ਸਮੂਏਲ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।” ਤਦ ਏਲੀ ਨੇ ਜਾਣ ਲਿਆ ਕਿ ਯਾਹਵੇਹ ਮੁੰਡੇ ਨੂੰ ਬੁਲਾ ਰਿਹਾ ਸੀ।
9ਤਾਂ ਏਲੀ ਨੇ ਸਮੂਏਲ ਨੂੰ ਆਖਿਆ, “ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ ” ਤਾਂ ਸਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।
10ਤਦ ਯਾਹਵੇਹ ਆਇਆ ਅਤੇ ਉੱਥੇ ਖੜ੍ਹਾ ਹੋ ਕੇ ਪਹਿਲਾਂ ਵਾਂਗ ਪੁਕਾਰਿਆ, “ਸਮੂਏਲ! ਸਮੂਏਲ!” ਤਦ ਸਮੂਏਲ ਨੇ ਕਿਹਾ, “ਬੋਲ ਕਿਉਂ ਜੋ ਤੁਹਾਡਾ ਸੇਵਕ ਸੁਣਦਾ ਹੈ।”
11ਅਤੇ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਵੇਖ, ਮੈਂ ਇਸਰਾਏਲ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਸੁਣਨ ਵਾਲੇ ਹਰ ਇੱਕ ਦੇ ਕੰਨ ਕੰਬਣਗੇ।
12ਉਸ ਸਮੇਂ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਪਰਿਵਾਰ ਦੇ ਲਈ ਆਖਿਆ ਸੀ।