1 ਸ਼ਮੂਏਲ 3

ਅਤੇ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਵੇਖ, ਮੈਂ ਇਸਰਾਏਲ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਸੁਣਨ ਵਾਲੇ ਹਰ ਇੱਕ ਦੇ ਕੰਨ ਕੰਬਣਗੇ।

1 Samuel 3:11 (UKJV) And the LORD said to Samuel, Behold, I will do a thing in Israel, at which both the ears of every one that hears it shall tingle.

9ਤਾਂ ਏਲੀ ਨੇ ਸਮੂਏਲ ਨੂੰ ਆਖਿਆ, “ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ ” ਤਾਂ ਸਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।

10ਤਦ ਯਾਹਵੇਹ ਆਇਆ ਅਤੇ ਉੱਥੇ ਖੜ੍ਹਾ ਹੋ ਕੇ ਪਹਿਲਾਂ ਵਾਂਗ ਪੁਕਾਰਿਆ, “ਸਮੂਏਲ! ਸਮੂਏਲ!” ਤਦ ਸਮੂਏਲ ਨੇ ਕਿਹਾ, “ਬੋਲ ਕਿਉਂ ਜੋ ਤੁਹਾਡਾ ਸੇਵਕ ਸੁਣਦਾ ਹੈ।”

11ਅਤੇ ਯਾਹਵੇਹ ਨੇ ਸਮੂਏਲ ਨੂੰ ਆਖਿਆ, “ਵੇਖ, ਮੈਂ ਇਸਰਾਏਲ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਸੁਣਨ ਵਾਲੇ ਹਰ ਇੱਕ ਦੇ ਕੰਨ ਕੰਬਣਗੇ।

12ਉਸ ਸਮੇਂ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਪਰਿਵਾਰ ਦੇ ਲਈ ਆਖਿਆ ਸੀ।

13ਕਿਉਂ ਜੋ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਉਸ ਦੇ ਘਰਾਣੇ ਦਾ ਸਦਾ ਲਈ ਨਿਆਂ ਕਰਾਂਗਾ ਉਸ ਪਾਪ ਦੇ ਕਾਰਨ ਜਿਸ ਬਾਰੇ ਉਸਨੇ ਜਾਣ ਵੀ ਲਿਆ ਹੈ। ਉਸਦੇ ਪੁੱਤਰਾਂ ਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਉਹ ਉਹਨਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.