19ਉਹਨਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਹਨਾਂ ਆਪਣੇ ਲਈ ਲੁੱਟੀ ਸੀ, ਦਾਵੀਦ ਨੇ ਸਭ ਕੁਝ ਮੋੜ ਲਿਆਂਦਾ।
20ਉਸ ਨੇ ਸਾਰੇ ਇੱਜੜਾਂ ਅਤੇ ਡੰਗਰਾਂ ਨੂੰ ਲੈ ਲਿਆ ਅਤੇ ਉਸ ਦੇ ਆਦਮੀਆਂ ਨੇ ਉਹਨਾਂ ਨੂੰ ਦੂਜੇ ਪਸ਼ੂਆਂ ਨੂੰ ਅੱਗੇ ਹੱਕ ਕੇ ਇਹ ਕਹਿ ਕੇ ਭਜਾ ਦਿੱਤਾ ਕਿ, “ਇਹ ਦਾਵੀਦ ਦੀ ਲੁੱਟ ਹੈ।”
21ਤਦ ਦਾਵੀਦ ਉਹਨਾਂ ਦੋ ਸੌ ਮਨੁੱਖਾਂ ਕੋਲ ਆਇਆ ਜਿਹੜੇ ਥੱਕ ਕੇ ਦਾਵੀਦ ਦੇ ਪਿੱਛੇ ਨਾ ਜਾ ਸਕੇ ਅਤੇ ਬੇਸੋਰ ਘਾਟੀ ਵਿੱਚ ਪਿੱਛੇ ਰਹਿ ਗਏ ਸਨ। ਉਹ ਦਾਵੀਦ ਅਤੇ ਉਸਦੇ ਨਾਲ ਦੇ ਆਦਮੀਆਂ ਨੂੰ ਮਿਲਣ ਲਈ ਬਾਹਰ ਆਏ। ਜਿਵੇਂ ਹੀ ਦਾਵੀਦ ਅਤੇ ਉਸਦੇ ਆਦਮੀ ਨੇੜੇ ਆਏ, ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕਿਵੇਂ ਸਨ।
22ਪਰ ਦਾਵੀਦ ਦੇ ਚੇਲਿਆਂ ਵਿੱਚੋਂ ਸਾਰੇ ਦੁਸ਼ਟ ਅਤੇ ਮੁਸੀਬਤ ਕਰਨ ਵਾਲਿਆਂ ਨੇ ਕਿਹਾ, “ਕਿਉਂਕਿ ਉਹ ਸਾਡੇ ਨਾਲ ਨਹੀਂ ਗਏ, ਇਸ ਲਈ ਅਸੀਂ ਉਹਨਾਂ ਨੂੰ ਲੁੱਟੀ ਹੋਈ ਲੁੱਟ ਵਿੱਚ ਹਿੱਸਾ ਨਹੀਂ ਦਿਆਂਗੇ। ਇਹ ਸਿਰਫ ਆਪਣੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਨੂੰ ਲੈ ਕੇ ਚਲੇ ਜਾਣ।”
23ਦਾਵੀਦ ਨੇ ਉੱਤਰ ਦਿੱਤਾ, “ਨਹੀਂ, ਹੇ ਮੇਰੇ ਭਰਾਵੋ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਯਾਹਵੇਹ ਨੇ ਸਾਨੂੰ ਇਹ ਦਿੱਤਾ ਹੈ ਅਤੇ ਉਸ ਨੇ ਸਾਡੀ ਰੱਖਿਆ ਕੀਤੀ ਹੈ ਅਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥਾਂ ਵਿੱਚ ਕਰ ਦਿੱਤਾ।