1 ਸ਼ਮੂਏਲ 30

ਦਾਵੀਦ ਨੇ ਉੱਤਰ ਦਿੱਤਾ, “ਨਹੀਂ, ਹੇ ਮੇਰੇ ਭਰਾਵੋ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਯਾਹਵੇਹ ਨੇ ਸਾਨੂੰ ਇਹ ਦਿੱਤਾ ਹੈ ਅਤੇ ਉਸ ਨੇ ਸਾਡੀ ਰੱਖਿਆ ਕੀਤੀ ਹੈ ਅਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥਾਂ ਵਿੱਚ ਕਰ ਦਿੱਤਾ।

1 Samuel 30:23 (UKJV) Then said David, All of you shall not do so, my brethren, with that which the LORD has given us, who has preserved us, and delivered the company that came against us into our hand.

21ਤਦ ਦਾਵੀਦ ਉਹਨਾਂ ਦੋ ਸੌ ਮਨੁੱਖਾਂ ਕੋਲ ਆਇਆ ਜਿਹੜੇ ਥੱਕ ਕੇ ਦਾਵੀਦ ਦੇ ਪਿੱਛੇ ਨਾ ਜਾ ਸਕੇ ਅਤੇ ਬੇਸੋਰ ਘਾਟੀ ਵਿੱਚ ਪਿੱਛੇ ਰਹਿ ਗਏ ਸਨ। ਉਹ ਦਾਵੀਦ ਅਤੇ ਉਸਦੇ ਨਾਲ ਦੇ ਆਦਮੀਆਂ ਨੂੰ ਮਿਲਣ ਲਈ ਬਾਹਰ ਆਏ। ਜਿਵੇਂ ਹੀ ਦਾਵੀਦ ਅਤੇ ਉਸਦੇ ਆਦਮੀ ਨੇੜੇ ਆਏ, ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕਿਵੇਂ ਸਨ।

22ਪਰ ਦਾਵੀਦ ਦੇ ਚੇਲਿਆਂ ਵਿੱਚੋਂ ਸਾਰੇ ਦੁਸ਼ਟ ਅਤੇ ਮੁਸੀਬਤ ਕਰਨ ਵਾਲਿਆਂ ਨੇ ਕਿਹਾ, “ਕਿਉਂਕਿ ਉਹ ਸਾਡੇ ਨਾਲ ਨਹੀਂ ਗਏ, ਇਸ ਲਈ ਅਸੀਂ ਉਹਨਾਂ ਨੂੰ ਲੁੱਟੀ ਹੋਈ ਲੁੱਟ ਵਿੱਚ ਹਿੱਸਾ ਨਹੀਂ ਦਿਆਂਗੇ। ਇਹ ਸਿਰਫ ਆਪਣੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਨੂੰ ਲੈ ਕੇ ਚਲੇ ਜਾਣ।”

23ਦਾਵੀਦ ਨੇ ਉੱਤਰ ਦਿੱਤਾ, “ਨਹੀਂ, ਹੇ ਮੇਰੇ ਭਰਾਵੋ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਯਾਹਵੇਹ ਨੇ ਸਾਨੂੰ ਇਹ ਦਿੱਤਾ ਹੈ ਅਤੇ ਉਸ ਨੇ ਸਾਡੀ ਰੱਖਿਆ ਕੀਤੀ ਹੈ ਅਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥਾਂ ਵਿੱਚ ਕਰ ਦਿੱਤਾ।

24ਤੁਹਾਡੀਆਂ ਗੱਲਾਂ ਨੂੰ ਕੌਣ ਸੁਣੇਗਾ? ਇਉਂ ਜੋ ਜਿਹੜਾ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਸ ਨੂੰ ਮਿਲਦੀ ਹੈ ਉਸੇ ਤਰ੍ਹਾਂ ਜਿਹੜਾ ਕੋਈ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।”

25ਦਾਵੀਦ ਨੇ ਉਸ ਦਿਨ ਤੋਂ ਲੈ ਕੇ ਅੱਜ ਤੀਕ ਇਸਰਾਏਲ ਲਈ ਇਹ ਇੱਕ ਬਿਧੀ ਅਤੇ ਹੁਕਮ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.