1 ਸ਼ਮੂਏਲ 30

ਪਰ ਦਾਵੀਦ ਦੇ ਚੇਲਿਆਂ ਵਿੱਚੋਂ ਸਾਰੇ ਦੁਸ਼ਟ ਅਤੇ ਮੁਸੀਬਤ ਕਰਨ ਵਾਲਿਆਂ ਨੇ ਕਿਹਾ, “ਕਿਉਂਕਿ ਉਹ ਸਾਡੇ ਨਾਲ ਨਹੀਂ ਗਏ, ਇਸ ਲਈ ਅਸੀਂ ਉਹਨਾਂ ਨੂੰ ਲੁੱਟੀ ਹੋਈ ਲੁੱਟ ਵਿੱਚ ਹਿੱਸਾ ਨਹੀਂ ਦਿਆਂਗੇ। ਇਹ ਸਿਰਫ ਆਪਣੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਨੂੰ ਲੈ ਕੇ ਚਲੇ ਜਾਣ।”

1 Samuel 30:22 (UKJV) Then answered all the wicked men and men of Belial, of those that went with David, and said, Because they went not with us, we will not give them ought of the spoil that we have recovered, save to every man his wife and his children, that they may lead them away, and depart.

20ਉਸ ਨੇ ਸਾਰੇ ਇੱਜੜਾਂ ਅਤੇ ਡੰਗਰਾਂ ਨੂੰ ਲੈ ਲਿਆ ਅਤੇ ਉਸ ਦੇ ਆਦਮੀਆਂ ਨੇ ਉਹਨਾਂ ਨੂੰ ਦੂਜੇ ਪਸ਼ੂਆਂ ਨੂੰ ਅੱਗੇ ਹੱਕ ਕੇ ਇਹ ਕਹਿ ਕੇ ਭਜਾ ਦਿੱਤਾ ਕਿ, “ਇਹ ਦਾਵੀਦ ਦੀ ਲੁੱਟ ਹੈ।”

21ਤਦ ਦਾਵੀਦ ਉਹਨਾਂ ਦੋ ਸੌ ਮਨੁੱਖਾਂ ਕੋਲ ਆਇਆ ਜਿਹੜੇ ਥੱਕ ਕੇ ਦਾਵੀਦ ਦੇ ਪਿੱਛੇ ਨਾ ਜਾ ਸਕੇ ਅਤੇ ਬੇਸੋਰ ਘਾਟੀ ਵਿੱਚ ਪਿੱਛੇ ਰਹਿ ਗਏ ਸਨ। ਉਹ ਦਾਵੀਦ ਅਤੇ ਉਸਦੇ ਨਾਲ ਦੇ ਆਦਮੀਆਂ ਨੂੰ ਮਿਲਣ ਲਈ ਬਾਹਰ ਆਏ। ਜਿਵੇਂ ਹੀ ਦਾਵੀਦ ਅਤੇ ਉਸਦੇ ਆਦਮੀ ਨੇੜੇ ਆਏ, ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕਿਵੇਂ ਸਨ।

22ਪਰ ਦਾਵੀਦ ਦੇ ਚੇਲਿਆਂ ਵਿੱਚੋਂ ਸਾਰੇ ਦੁਸ਼ਟ ਅਤੇ ਮੁਸੀਬਤ ਕਰਨ ਵਾਲਿਆਂ ਨੇ ਕਿਹਾ, “ਕਿਉਂਕਿ ਉਹ ਸਾਡੇ ਨਾਲ ਨਹੀਂ ਗਏ, ਇਸ ਲਈ ਅਸੀਂ ਉਹਨਾਂ ਨੂੰ ਲੁੱਟੀ ਹੋਈ ਲੁੱਟ ਵਿੱਚ ਹਿੱਸਾ ਨਹੀਂ ਦਿਆਂਗੇ। ਇਹ ਸਿਰਫ ਆਪਣੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਨੂੰ ਲੈ ਕੇ ਚਲੇ ਜਾਣ।”

23ਦਾਵੀਦ ਨੇ ਉੱਤਰ ਦਿੱਤਾ, “ਨਹੀਂ, ਹੇ ਮੇਰੇ ਭਰਾਵੋ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਯਾਹਵੇਹ ਨੇ ਸਾਨੂੰ ਇਹ ਦਿੱਤਾ ਹੈ ਅਤੇ ਉਸ ਨੇ ਸਾਡੀ ਰੱਖਿਆ ਕੀਤੀ ਹੈ ਅਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥਾਂ ਵਿੱਚ ਕਰ ਦਿੱਤਾ।

24ਤੁਹਾਡੀਆਂ ਗੱਲਾਂ ਨੂੰ ਕੌਣ ਸੁਣੇਗਾ? ਇਉਂ ਜੋ ਜਿਹੜਾ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਸ ਨੂੰ ਮਿਲਦੀ ਹੈ ਉਸੇ ਤਰ੍ਹਾਂ ਜਿਹੜਾ ਕੋਈ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.