8ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਪੁੱਛਿਆ, “ਅਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਦਾ ਕੀ ਕਰੀਏ?” ਉਹਨਾਂ ਨੇ ਉੱਤਰ ਦਿੱਤਾ, “ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਗਾਥ ਵਿੱਚ ਲਿਜਾਇਆ ਜਾਵੇ।” ਇਸ ਲਈ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਉੱਥੇ ਲਿਆਂਦਾ।
9ਜਦ ਉਹ ਉਸਨੂੰ ਉੱਥੇ ਲੈ ਗਏ, ਤਾਂ ਯਾਹਵੇਹ ਦਾ ਹੱਥ ਉਸ ਸ਼ਹਿਰ ਦੇ ਵਿਰੁੱਧ ਸੀ, ਅਤੇ ਉਸ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਹਨਾਂ ਦੇ ਸਰੀਰਾਂ ਵਿੱਚੋਂ ਰਸੋਲੀਆਂ ਨਿੱਕਲੀਆਂ।
10ਸੋ ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਏਕਰੋਨ ਵਿੱਚ ਭੇਜਿਆ। ਜਦੋਂ ਪਰਮੇਸ਼ਵਰ ਦਾ ਸੰਦੂਕ ਅਕਰੋਨ ਵਿੱਚ ਦਾਖਲ ਹੋ ਰਿਹਾ ਸੀ, ਤਾਂ ਅਕਰੋਨ ਦੇ ਲੋਕਾਂ ਨੇ ਉੱਚੀ-ਉੱਚੀ ਕਿਹਾ, “ਉਹ ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨ ਲਈ ਸਾਡੇ ਕੋਲ ਲਿਆਏ ਹਨ।”
11ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਆਖਿਆ, “ਇਸਰਾਏਲ ਦੇ ਦੇਵਤੇ ਦੇ ਸੰਦੂਕ ਨੂੰ ਭੇਜ ਦਿਓ। ਇਸਨੂੰ ਆਪਣੀ ਥਾਂ ਤੇ ਵਾਪਸ ਜਾਣ ਦਿਓ, ਨਹੀਂ ਤਾਂ ਉਹ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰ ਦੇਵੇਗਾ।” ਕਿਉਂਕਿ ਮੌਤ ਨੇ ਸ਼ਹਿਰ ਨੂੰ ਦਹਿਸ਼ਤ ਨਾਲ ਭਰ ਦਿੱਤਾ ਸੀ ਅਤੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਬਹੁਤ ਭਾਰਾ ਸੀ।
12ਜਿਹੜੇ ਲੋਕ ਨਾ ਮਰੇ ਸਨ, ਉਹ ਰਸੋਲੀਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੱਕ ਪਹੁੰਚ ਗਈ।