1 ਸ਼ਮੂਏਲ 5

ਜਦ ਉਹ ਉਸਨੂੰ ਉੱਥੇ ਲੈ ਗਏ, ਤਾਂ ਯਾਹਵੇਹ ਦਾ ਹੱਥ ਉਸ ਸ਼ਹਿਰ ਦੇ ਵਿਰੁੱਧ ਸੀ, ਅਤੇ ਉਸ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਹਨਾਂ ਦੇ ਸਰੀਰਾਂ ਵਿੱਚੋਂ ਰਸੋਲੀਆਂ ਨਿੱਕਲੀਆਂ।

1 Samuel 5:9 (UKJV) And it was so, that, after they had carried it about, the hand of the LORD was against the city with a very great destruction: and he stroke the men of the city, both small and great, and they had emerods in their secret parts.

7ਜਦੋਂ ਅਸ਼ਦੋਦ ਦੇ ਲੋਕਾਂ ਨੇ ਇਹ ਸਭ ਕੁਝ ਵੇਖਿਆ ਤਾਂ ਉਹਨਾਂ ਨੇ ਆਖਿਆ, “ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਇੱਥੇ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਹੈ।”

8ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਪੁੱਛਿਆ, “ਅਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਦਾ ਕੀ ਕਰੀਏ?” ਉਹਨਾਂ ਨੇ ਉੱਤਰ ਦਿੱਤਾ, “ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਗਾਥ ਵਿੱਚ ਲਿਜਾਇਆ ਜਾਵੇ।” ਇਸ ਲਈ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਉੱਥੇ ਲਿਆਂਦਾ।

9ਜਦ ਉਹ ਉਸਨੂੰ ਉੱਥੇ ਲੈ ਗਏ, ਤਾਂ ਯਾਹਵੇਹ ਦਾ ਹੱਥ ਉਸ ਸ਼ਹਿਰ ਦੇ ਵਿਰੁੱਧ ਸੀ, ਅਤੇ ਉਸ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਹਨਾਂ ਦੇ ਸਰੀਰਾਂ ਵਿੱਚੋਂ ਰਸੋਲੀਆਂ ਨਿੱਕਲੀਆਂ।

10ਸੋ ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਏਕਰੋਨ ਵਿੱਚ ਭੇਜਿਆ। ਜਦੋਂ ਪਰਮੇਸ਼ਵਰ ਦਾ ਸੰਦੂਕ ਅਕਰੋਨ ਵਿੱਚ ਦਾਖਲ ਹੋ ਰਿਹਾ ਸੀ, ਤਾਂ ਅਕਰੋਨ ਦੇ ਲੋਕਾਂ ਨੇ ਉੱਚੀ-ਉੱਚੀ ਕਿਹਾ, “ਉਹ ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨ ਲਈ ਸਾਡੇ ਕੋਲ ਲਿਆਏ ਹਨ।”

11ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਆਖਿਆ, “ਇਸਰਾਏਲ ਦੇ ਦੇਵਤੇ ਦੇ ਸੰਦੂਕ ਨੂੰ ਭੇਜ ਦਿਓ। ਇਸਨੂੰ ਆਪਣੀ ਥਾਂ ਤੇ ਵਾਪਸ ਜਾਣ ਦਿਓ, ਨਹੀਂ ਤਾਂ ਉਹ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰ ਦੇਵੇਗਾ।” ਕਿਉਂਕਿ ਮੌਤ ਨੇ ਸ਼ਹਿਰ ਨੂੰ ਦਹਿਸ਼ਤ ਨਾਲ ਭਰ ਦਿੱਤਾ ਸੀ ਅਤੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਬਹੁਤ ਭਾਰਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.