1 ਸ਼ਮੂਏਲ 6

ਗੱਡੀ ਬੈਥ-ਸ਼ਮੇਸ਼ ਯਹੋਸ਼ੁਆ ਦੇ ਖੇਤ ਵਿੱਚ ਆਈ ਅਤੇ ਉੱਥੇ ਇੱਕ ਵੱਡੇ ਕੋਲ ਆ ਕੇ ਰੁਕ ਗਈ। ਲੋਕਾਂ ਨੇ ਗੱਡੇ ਦੀਆਂ ਲੱਕੜਾਂ ਕੱਟੀਆਂ ਅਤੇ ਗਊਆਂ ਨੂੰ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ।

1 Samuel 6:14 (UKJV) And the cart came into the field of Joshua, a Bethshemite, and stood there, where there was a great stone: and they clave the wood of the cart, and offered the cattle a burnt offering unto the LORD.

12ਤਦ ਗਾਵਾਂ ਸਿੱਧੀਆਂ ਬੈਥ-ਸ਼ੇਮੇਸ਼ ਵੱਲ ਵਧੀਆ ਅਤੇ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ, ਉਹ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜੀਆ। ਫ਼ਲਿਸਤੀਆਂ ਦੇ ਹਾਕਮ ਬੈਥ-ਸ਼ੇਮੇਸ਼ ਦੀ ਹੱਦ ਤੱਕ ਉਹਨਾਂ ਦਾ ਪਿੱਛਾ ਕਰਦੇ ਰਹੇ।

13ਹੁਣ ਬੈਥ-ਸ਼ੇਮੇਸ਼ ਦੇ ਲੋਕ ਵਾਦੀ ਵਿੱਚ ਕਣਕ ਦੀ ਵਾਢੀ ਕਰਦੇ ਸਨ ਅਤੇ ਜਦੋਂ ਉਹਨਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਉਹ ਵੇਖਦੇ ਸਾਰ ਹੀ ਖੁਸ਼ ਹੋ ਗਏ।

14ਗੱਡੀ ਬੈਥ-ਸ਼ਮੇਸ਼ ਯਹੋਸ਼ੁਆ ਦੇ ਖੇਤ ਵਿੱਚ ਆਈ ਅਤੇ ਉੱਥੇ ਇੱਕ ਵੱਡੇ ਕੋਲ ਆ ਕੇ ਰੁਕ ਗਈ। ਲੋਕਾਂ ਨੇ ਗੱਡੇ ਦੀਆਂ ਲੱਕੜਾਂ ਕੱਟੀਆਂ ਅਤੇ ਗਊਆਂ ਨੂੰ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ।

15ਲੇਵੀਆਂ ਨੇ ਯਾਹਵੇਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ, ਜਿਸ ਵਿੱਚ ਸੋਨੇ ਦੀਆਂ ਵਸਤੂਆਂ ਸਨ, ਹੇਠਾਂ ਉਤਾਰਿਆ ਅਤੇ ਉਸਨੂੰ ਵੱਡੇ ਪੱਥਰ ਉੱਤੇ ਰੱਖਿਆ। ਉਸ ਦਿਨ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਬਲੀਆਂ ਚੜ੍ਹਾਈਆਂ।

16ਫ਼ਲਿਸਤੀਆਂ ਦੇ ਪੰਜਾਂ ਹਾਕਮਾਂ ਨੇ ਇਹ ਸਭ ਵੇਖਿਆ ਅਤੇ ਉਸੇ ਦਿਨ ਏਕਰੋਨ ਨੂੰ ਮੁੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.