1 ਸ਼ਮੂਏਲ 6

ਲੇਵੀਆਂ ਨੇ ਯਾਹਵੇਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ, ਜਿਸ ਵਿੱਚ ਸੋਨੇ ਦੀਆਂ ਵਸਤੂਆਂ ਸਨ, ਹੇਠਾਂ ਉਤਾਰਿਆ ਅਤੇ ਉਸਨੂੰ ਵੱਡੇ ਪੱਥਰ ਉੱਤੇ ਰੱਖਿਆ। ਉਸ ਦਿਨ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਬਲੀਆਂ ਚੜ੍ਹਾਈਆਂ।

1 Samuel 6:15 (UKJV) And the Levites took down the ark of the LORD, and the coffer that was with it, wherein the jewels of gold were, and put them on the great stone: and the men of Bethshemesh offered burnt offerings and sacrificed sacrifices the same day unto the LORD.

13ਹੁਣ ਬੈਥ-ਸ਼ੇਮੇਸ਼ ਦੇ ਲੋਕ ਵਾਦੀ ਵਿੱਚ ਕਣਕ ਦੀ ਵਾਢੀ ਕਰਦੇ ਸਨ ਅਤੇ ਜਦੋਂ ਉਹਨਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਉਹ ਵੇਖਦੇ ਸਾਰ ਹੀ ਖੁਸ਼ ਹੋ ਗਏ।

14ਗੱਡੀ ਬੈਥ-ਸ਼ਮੇਸ਼ ਯਹੋਸ਼ੁਆ ਦੇ ਖੇਤ ਵਿੱਚ ਆਈ ਅਤੇ ਉੱਥੇ ਇੱਕ ਵੱਡੇ ਕੋਲ ਆ ਕੇ ਰੁਕ ਗਈ। ਲੋਕਾਂ ਨੇ ਗੱਡੇ ਦੀਆਂ ਲੱਕੜਾਂ ਕੱਟੀਆਂ ਅਤੇ ਗਊਆਂ ਨੂੰ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ।

15ਲੇਵੀਆਂ ਨੇ ਯਾਹਵੇਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ, ਜਿਸ ਵਿੱਚ ਸੋਨੇ ਦੀਆਂ ਵਸਤੂਆਂ ਸਨ, ਹੇਠਾਂ ਉਤਾਰਿਆ ਅਤੇ ਉਸਨੂੰ ਵੱਡੇ ਪੱਥਰ ਉੱਤੇ ਰੱਖਿਆ। ਉਸ ਦਿਨ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਬਲੀਆਂ ਚੜ੍ਹਾਈਆਂ।

16ਫ਼ਲਿਸਤੀਆਂ ਦੇ ਪੰਜਾਂ ਹਾਕਮਾਂ ਨੇ ਇਹ ਸਭ ਵੇਖਿਆ ਅਤੇ ਉਸੇ ਦਿਨ ਏਕਰੋਨ ਨੂੰ ਮੁੜੇ।

17ਇਹ ਸੋਨੇ ਦੀਆਂ ਗਿਲ੍ਹਟੀਆਂ ਹਨ, ਜੋ ਫ਼ਲਿਸਤੀਆਂ ਨੇ ਯਾਹਵੇਹ ਦੇ ਅੱਗੇ ਦੋਸ਼ ਦੀ ਭੇਟ ਵਜੋਂ ਭੇਜੀਆਂ ਸਨ, ਉਹਨਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅੱਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਾਥ ਦੀ ਅਤੇ ਇੱਕ ਏਕਰੋਨ ਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.